Chak Dheran News: ਕੈਨੇਡੀਅਨ ਪੁਲਿਸ ’ਚ ਅਫ਼ਸਰ ਬਣਿਆ ਪਿੰਡ ਚੱਕ ਢੇਰਾਂ ਦਾ ਦਿਲਪ੍ਰੀਤ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਦਿਲਪ੍ਰੀਤ ਸਿੰਘ 2015 ’ਚ ਪੜ੍ਹਾਈ ਲਈ ਕੈਨੇਡਾ ਗਿਆ ਸੀ।

Dilpreet Singh from Chak Dheran village becomes an officer in the Canadian Police

Dilpreet Singh from Chak Dheran village becomes an officer in the Canadian Police : ਘਨੌਲੀ ਖੇਤਰ ਦੇ ਪਿੰਡ ਚੱਕ ਢੇਰਾ ਦਾ ਦਿਲਪ੍ਰੀਤ ਸਿੰਘ ਪੁੱਤਰ ਭੁਪਿੰਦਰ ਸਿੰਘ ਨੇ ਸ਼ਹਿਰ ਬਰੈਂਪਟਨ ’ਚ ਪੁਲਿਸ ਵਿਭਾਗ ’ਚ ਉੱਚ ਅਧਿਕਾਰੀ ਦਾ ਅਹੁਦਾ ਸੰਭਾਲਿਆ। ਜ਼ਿਕਰਯੋਗ ਹੈ ਕਿ ਦਿਲਪ੍ਰੀਤ ਸਿੰਘ 2015 ’ਚ ਪੜ੍ਹਾਈ ਲਈ ਕੈਨੇਡਾ ਗਿਆ ਸੀ। ਉਹ ਅਪਣੀ ਮਿਹਨਤ ਅਤੇ ਲਿਆਕਤ ਸਦਕਾ ਕੈਨੇਡਾ ਦੀ ਪੁਲਿਸ ਵਿਭਾਗ ਵਿਚ ਅਫ਼ਸਰ ਭਰਤੀ ਹੋ ਗਿਆ। 

ਦਿਲਪ੍ਰੀਤ ਸਿੰਘ ਨੇ ਕਾਮਯਾਬੀ ਹਾਸਲ ਕਰ ਕੇ ਅਪਣੇ ਮਾਪਿਆਂ, ਪਿੰਡ ਅਤੇ ਘਨੌਲੀ ਇਲਾਕੇ ਤੇ ਅਪਣੇ ਜ਼ਿਲ੍ਹੇ ਰੂਪਨਗਰ ਦਾ ਨਾਂ ਰੋਸ਼ਨ ਕੀਤਾ ਹੈ। ਦਿਲਪ੍ਰੀਤ ਦੇ ਮਾਤਾ ਪਿਤਾ ਵੀ ਪਿਛਲੇ ਕਈ ਸਾਲਾਂ ਤੋਂ ਕੈਨੇਡਾ ’ਚ ਹੀ ਰਹਿ ਰਹੇ ਹਨ। ਇਸ ਦੌਰਾਨ ਉਨ੍ਹਾਂ ਦੇ ਪਿੰਡ ਵਾਸੀਆਂ ਅਤੇ ਉਨ੍ਹਾਂ ਦੇ ਪ੍ਰਵਾਰਕ ਮੈਂਬਰਾਂ ਮਾਸਟਰ ਸੁਰਿੰਦਰ ਸਿੰਘ ਤੇ ਚੱਕ ਢੇਰਾਂ ’ਚ ਖ਼ੁਸ਼ੀ ਦੀ ਲਹਿਰ ਹੈ।