Punjabi dead in Canada Gurdaspur News: ਕੈਨੇਡਾ ਵਿਚ 20 ਸਾਲਾ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ
ਪਿਓ ਦੀ ਮੌਤ ਤੋਂ ਬਾਅਦ ਮਾਂ ਦਾ ਸੀ ਇਕਲੌਤਾ ਸਹਾਰਾ
Punjabi dead in Canada Jaura Chhittran Gurdaspur News in punjabi : ਕੈਨੇਡਾ ਤੋਂ ਦੁਖ਼ਦਾਈ ਖ਼ਬਰ ਸਾਹਮਣੇ ਆਈ ਹੈ, ਇਥੇ ਪੰਜਾਬੀ ਨੌਜਵਾਨ ਦੀ ਕੈਨੇਡਾ ਵਿਚ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ 20 ਸਾਲਾ ਨੌਜਵਾਨ ਭਗਤਬੀਰ ਸਿੰਘ ਵਜੋਂ ਹੋਈ ਹੈ, ਨੌਜਵਾਨ ਗੁਰਦਾਸਪੁਰ ਦੇ ਪਿੰਡ ਜੋੜਾ ਛੱਤਰਾਂ (Jaura Chhittran Gurdaspur) ਦਾ ਰਹਿਣ ਵਾਲਾ ਸੀ। ਜੋ ਬਿਹਤਰ ਭਵਿੱਖ ਦੀ ਉਮੀਦ ਵਿੱਚ ਲਗਭਗ ਡੇਢ ਸਾਲ ਪਹਿਲਾਂ ਸਟੱਡੀ ਵੀਜ਼ੇ 'ਤੇ ਕੈਨੇਡਾ ਗਿਆ ਸੀ।
ਨੌਜਵਾਨ ਦੀ ਮ੍ਰਿਤਕ ਦੇਹ ਪਿੰਡ ਵਿਚ ਪਹੁੰਚਣ 'ਤੇ ਪੂਰੇ ਪਿੰਡ ਵਿਚ ਸੋਗ ਦੀ ਲਹਿਰ ਫੈਲ ਗਈ। ਭਗਤਬੀਰ ਪਰਿਵਾਰ ਦਾ ਇਕਲੌਤਾ ਮੁੰਡਾ ਸੀ। ਉਸ ਦੇ ਪਿਤਾ, ਜੋ ਜਲ ਸਪਲਾਈ ਵਿਭਾਗ ਵਿੱਚ ਕੰਮ ਕਰਦੇ ਸਨ, ਦੀ 2017 ਵਿੱਚ ਮੌਤ ਹੋ ਗਈ ਸੀ ਅਤੇ ਹੁਣ ਪਰਿਵਾਰ ਵਿੱਚ ਸਿਰਫ਼ ਭਗਤਬੀਰ ਦੀ ਮਾਂ ਅਤੇ ਉਸ ਦੀ ਇੱਕ ਭੈਣ ਹੀ ਬਚੀ ਹੈ। ਇਸ ਦੇ ਨਾਲ ਹੀ, ਉਸ ਦੇ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਭਗਤਬੀਰ ਦੀ ਭੈਣ ਨੂੰ ਉਸ ਦੇ ਪਿਤਾ ਦੀ ਜਗ੍ਹਾ ਨੌਕਰੀ ਦਿੱਤੀ ਜਾਵੇ।