ਡੋਕਲਾਮ ਗਤੀਰੋਧ ਨੂੰ ਹੱਲ ਕਰਨ ਲਈ 'ਅਨੁਕੂਲ ਹਾਲਾਤ' ਪੈਦਾ ਕੀਤੇ : ਚੀਨ
ਡੋਕਾਲਾਮ ਗਤੀਰੋਧ ਉਸ ਸਮੇਂ ਸ਼ੁਰੂ ਹੋਇਆ ਜਦੋਂ ਭਾਰਤੀ ਫੌਜਾਂ ਨੇ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਨੂੰ ਉਥੇ ਸੜਕ ਨਿਰਮਾਣ ਤੋਂ ਰੋਕ ਦਿਤਾ ਸੀ
ਬੀਜਿੰਗ : ਚੀਨੀ ਫ਼ੌਜ ਨੇ ਬੁਧਵਾਰ ਨੂੰ ਕਿਹਾ ਹੈ ਕਿ ਉਹ ਭਾਰਤ-ਚੀਨ ਸਰਹੱਦ 'ਚ ਸੁਰੱਖਿਆ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਅਤੇ ਉਸਨੇ 2017 ਵਿਚ ਡੋਕਲਾਮ ਗਤੀਰੋਧ ਨੂੰ ਹੱਲ ਕਰਨ ਦੇ ਲਈ ''ਅਨੁਕੂਲ ਹਾਲਾਤ'' ਪੈਦਾ ਕੀਤੇ। ਚੀਨ ਦੇ ਰਖਿਆ ਮੰਤਰਾਲੇ ਨੇ ਇਥੇ 'ਨਵੇਂ ਯੁਗ' 'ਚ ਚੀਨ ਦੀ ਰਸ਼ਟਰੀ ਸੁਰੱਖਿਆ' ਸਿਰਲੇਖ ਵਾਲਾ ਇਕ ਸ਼ਵੇਤ ਪੱਤਰ ਜਾਰੀ ਕੀਤਾ ਜਿਸ ਵਿਚ ਭਾਰਤ, ਅਮਰੀਕਾ, ਰੂਸ ਅਤੇ ਹੋਰ ਦੇਸ਼ਾਂ ਦੀ ਤੁਲਨਾ 'ਚ ਚੀਨ ਦੇ ਫੌਜੀ ਵਿਕਾਸ ਦੇ ਵੱਖੋ-ਵੱਖਰੇ ਪਹਿਲੂਆਂ ਨੂੰ ਛੂਹਿਆ ਗਿਆ ਹੈ।
ਸ਼ਵੇਤ ਪੱਤਰ 'ਚ ਚੀਨ-ਭਾਰਤੀ ਸਰਹੱਦ 'ਤੇ ਸਥਿਤੀ ਬਾਰੇ ਕਿਹਾ ਹੈ ਕਿ ਚੀਨੀ ਫੌਜ “ਭਾਰਤ ਨਾਲ ਸਰਹੱਦ 'ਤੇ ਸਥਿਰਤਾ ਅਤੇ ਸੁਰੱਖਿਆ ਨੂੰ ਹੱਲਾਸ਼ੇਰੀ ਦੇਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਇਹ ਡੋਂਗਲਾਂਗ (ਡੋਕਲਾਮ) ਦੇ ਸ਼ਾਂਤੀਪੂਰਨ ਹੱਲ ਲਈ ਅਨੁਕੂਲ ਹਾਲਾਤ ਪੈਦਾ ਕਰਦੀ ਹੈ। ਅਜਿਹਾ ਕਰਨ ਲਈ ਪ੍ਰਭਾਵਸ਼ਾਲੀ ਕਦਮ ਚੁੱਕੋ ਹਨ। '' ਸ਼ਵੇਤ ਪੱਤਰ 'ਤੇ ਡੋਕਲਾਮ ਦਾ ਜ਼ਿਕਰ ਇਨ੍ਹਾਂ ਰੀਪੋਰਟ ਦੀ ਪ੍ਰਸ਼ਠਭੂਮੀ 'ਚ ਅਹਿਮ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਚੀਨ ਗਤੀਰੋਧ ਸਥਲ ਤੋਂ ਕੁਝ ਹੀ ਦੂਰੀ 'ਤੇ ਅਪਣੇ ਬਲਾਂ ਨੂੰ ਫਿਰ ਤੋਂ ਮਜ਼ਬੂਤ ਕਰ ਰਿਹਾ ਹੈ।
ਡੋਕਾਲਾਮ ਗਤੀਰੋਧ ਉਸ ਸਮੇਂ ਸ਼ੁਰੂ ਹੋਇਆ ਜਦੋਂ ਭਾਰਤੀ ਫੌਜਾਂ ਨੇ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਨੂੰ ਉਥੇ ਸੜਕ ਨਿਰਮਾਣ ਤੋਂ ਰੋਕ ਦਿਤਾ ਸੀ। ਇਸ ਅੜਚਨਾਂ ਦੇ ਕਾਰਨ, ਦੋਵਾਂ ਮੁਲਕਾਂ ਦੇ ਸਬੰਧ ਤਣਾਅਪੁਰਣ ਹੋ ਗਏ ਸੀ। ਪੀ.ਐਲ.ਏ. ਦੀ ਸੜਕ ਉਸਾਰੀ ਨੂੰ ਰੋਕਣ ਤੋਂ ਬਾਅਦ ਇਹ ਗਤੀਰੋਧ ਖ਼ਤਮ ਹੋ ਗਿਆ, ਜਿਸ ਤੋਂ ਬਾਅਦ ਭਾਰਤ ਨੇ ਅਪਣੀਆਂ ਫੌਜਾਂ ਵੀ ਉਥੇ ਤੋਂ ਵਾਪਸ ਬੁਲਾ ਲਈਆਂ। ਇਸ ਦੇ ਬਾਅਦ ਪ੍ਰਧਾਨ ਮੰਤਰੀ ਨੇ ਮੰਤਰੀ ਨਰਿੰਦਰ ਮੋਦੀ ਅਤੇ ਚੀਨੀ ਰਾਸ਼ਟਰਪਤੀ ਸ਼ੀ ਚਿਨਫਿੰਗ ਦੇ ਵਿਚਕਾਰ ਵੂਹਾਨ 'ਚ 2018 ਵਿਚ ਸ਼ਿਖ਼ਰ ਵਾਰਤਾ ਹੋਈ ਸੀ, ਜਿਸ ਦੇ ਬਾਅਦ ਦੋਨਾਂ ਦੇਸ਼ ਦੇ ਵਿਚਕਾਰ ਸਬੰਧ ਠੀਕ ਹੋਏ ਸੀ।