ਸੈਨਫ਼ਰਾਂਸਿਸਕੋ ਵਿਖੇ ਹੋਈ 45ਵੀਂ ਮੈਰਾਥਾਨ ਵਿਚ ਚਮਕਿਆ ਖਾਲਸਾਈ ਰੰਗ, 4 ਪੰਜਾਬੀਆਂ ਨੇ ਦਿਖਾਏ ਆਪਣੇ ਜੌਹਰ
ਇਸ ਮੌਕੇ ਸਿੱਖਸ ਫਾਰ ਹਮਿਉਨਟੀ ਨੇ ਤਕਰੀਬਨ 16,000 ਕੱਪ ਪਾਣੀ ਅਤੇ ਇਲੈਕਟਰੋ-ਲਾਈਟ ਡਰਿੰਕਸ ਦੇ ਵੰਡੇ, ਅਤੇ ਵਾਹ-ਵਾਹ ਖੱਟੀ।
ਫਰਿਜ਼ਨੋ : ਕੈਲੀਫੋਰਨੀਆਂ ਦੇ ਖ਼ੂਬਸੂਰਤ ਸ਼ਹਿਰ ਸੈਨਫ਼ਰਾਂਸਿਸਕੋ ਵਿਖੇ 45ਵੀਂ ਮੈਰਾਥਾਨ ਦੌੜ ਕਰਵਾਈ ਗਈ। ਜਿਸ ਵਿਚ ਤਕਰੀਬਨ 20,000 ਤੋਂ ਵੱਧ ਲੋਕਾਂ ਨੇ ਭਾਗ ਲਿਆ। ਇਸ ਮੌਕੇ 5 ਕੇ, 10 ਕੇ, ਹਾਫ਼ ਮੈਰਾਥਾਨ, ਫੁੱਲ ਮੈਰਾਥਾਨ ਅਤੇ ਡਬਲ ਮੈਰਾਥਾਨ ਦੌੜਾਂ ਹੋਈਆਂ। ਇਸ 45ਵੀਂ ਮੈਰਾਥਾਨ ਵਿਚ ਜਿੱਥੇ 4 ਪੰਜਾਬੀਆ ਨੇ ਭਾਗ ਲੈ ਕੇ ਆਪਣੇ ਜੌਹਰ ਵਿਖਾਏ, ਉੱਥੇ ਸਿੱਖਸ ਫਾਰ ਹਮਿਉਨਟੀ ਦੇ ਵਲੰਟੀਅਰਾਂ ਨੇ ਪਾਣੀ ਅਤੇ ਗੇਟਰੇਡ ਆਦਿ ਡਰਿੰਕਾਂ ਦੀ ਸੇਵਾ ਨਿਭਾਈ।
ਇਸ ਮੌਕੇ ਦਸਤਾਰਾਂ ਬੰਨੀ ਵਲੰਟੀਅਰ ਅਤੇ ਅਥਲੀਟ ਪੂਰੀ ਦੌੜ ਨੂੰ ਖਾਲਸਾਈ ਰੰਗ ਵਿਚ ਰੰਗ ਰਹੇ ਸਨ। ਇਸ ਮੌਕੇ ਸਿੱਖਸ ਫਾਰ ਹਮਿਉਨਟੀ ਨੇ ਤਕਰੀਬਨ 16,000 ਕੱਪ ਪਾਣੀ ਅਤੇ ਇਲੈਕਟਰੋ-ਲਾਈਟ ਡਰਿੰਕਸ ਦੇ ਵੰਡੇ, ਅਤੇ ਵਾਹ-ਵਾਹ ਖੱਟੀ। ਫਰਿਜ਼ਨੋ ਨਿਵਾਸੀ ਕਮਲਜੀਤ ਬੈਨੀਪਾਲ ਨੇ ਆਪਣੀ ਉਮਰ ਵਰਗ ਦੌੜ ਦੌਰਾਨ ਤੀਸਰਾ ਸਥਾਨ ਹਾਸਲ ਕੀਤਾ। ਜਦੋ ਕਿ ਦਰਸ਼ਨ ਸਿੰਘ ਮੈਨਟੀਕਾ, ਰਜਿੰਦਰ ਸਿੰਘ ਸੇਖੋ ਅਤੇ ਨਰਿੰਦਰ ਕੌਰ ਸੇਖੋ ਨੇ ਵੀ ਇਹਨਾਂ ਦੌੜਾਂ ਵਿੱਚ ਭਾਗ ਲਿਆ।