Canada News: ਕੈਨੇਡਾ ਵਿਚ ਭਾਰਤੀ ਡਰਾਈਵਰ ਨੂੰ ਚਾਰ ਸਾਲ ਦੀ ਕੈਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

21 ਸਾਲਾ ਵਿਦਿਆਰਥਣ ਮਾਰੀ ਸੀ ਟੱਕਰ, ਹਸਪਤਾਲ ਲਿਜਾਂਦੇ ਪੀੜਤ ਦੀ ਹੋ ਗਈ ਸੀ ਮੌਤ

Indian driver sentenced to four years in prison in Canada

 Indian driver sentenced to four years in prison in Canada: ਕੈਨੇਡਾ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਇਕ ਭਾਰਤੀ ਡਰਾਈਵਰ ਦੀ ਲਾਪਰਵਾਹੀ ਕਾਰਨ ਇੱਕ ਨੌਜਵਾਨ ਵਿਦਿਆਰਥਣ ਦੀ ਮੌਤ ਹੋ ਗਈ ਸੀ, ਜਿਸ ਮਾਮਲੇ ’ਚ ਹੈਲੀਫ਼ੈਕਸ ਅਦਾਲਤ ਨੇ ਉਸ ਨੂੰ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ-ਨਾਲ ਅਦਾਲਤ ਨੇ ਉਸ ’ਤੇ 10 ਸਾਲਾਂ ਲਈ ਗੱਡੀ ਨਾ ਚਲਾਉਣ ਦੀ ਵੀ ਪਾਬੰਦੀ ਲਗਾ ਦਿਤੀ ਹੈ, ਜੋ ਕਿ ਸਜ਼ਾ ਮੁਕੰਮਲ ਹੋਣ ਤੋਂ ਬਾਅਦ ਸ਼ੁਰੂ ਹੋਵੇਗੀ।

ਅਦਾਲਤੀ ਦਸਤਾਵੇਜ਼ਾਂ ਮੁਤਾਬਕ 27 ਜਨਵਰੀ ਨੂੰ 33 ਸਾਲਾ ਦੀਪਕ ਸ਼ਰਮਾ 50 ਕਿਲੋਮੀਟਰ ਪ੍ਰਤੀ ਘੰਟਾ ਸਪੀਡ ਲਿਮਿਟ ਵਾਲੇ ਇਲਾਕੇ ਵਿਚ 126 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ। ਇਸ ਦੌਰਾਨ ਉਸ ਨੇ ਇਕ 21 ਸਾਲਾ ਵਿਦਿਆਰਥਣ ਅਲੈਗਜ਼ੈਂਡਰੀਆ ਵੌਰਟਮੈਨ ਨੂੰ ਟੱਕਰ ਮਾਰੀ। ਹਾਦਸੇ ਦੌਰਾਨ ਵੌਰਟਮੈਨ ਗੱਡੀ ਦੀ ਵਿੰਡਸ਼ੀਲਡ ’ਤੇ ਡਿੱਗ ਗਈ ਤੇ ਇਸ ਦੇ ਬਾਵਜੂਦ ਦੀਪਕ ਨੇ ਗੱਡੀ ਨਹੀਂ ਰੋਕੀ।

ਅੰਤ ਜਦੋਂ ਕਾਰ ਇਕ ਖੜ੍ਹੀ ਗੱਡੀ ’ਚ ਵੱਜੀ ਤਾਂ ਜਾ ਕੇ ਉਸ ਦੀ ਗੱਡੀ ਰੁਕੀ। ਹਾਦਸੇ ਦੀ ਜਾਣਕਾਰੀ ਮਿਲਦਿਆਂ ਹੀ ਉੱਥੇ ਕਈ ਲੋਕ ਇਕੱਠੇ ਹੋ ਗਏ ਤੇ ਪੈਰਾਮੈਡਿਕਸ ਟੀਮ ਨੇ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਅਲੈਗਜ਼ੈਂਡਰੀਆ ਨੂੰ ਹਸਪਤਾਲ ਲਿਜਾਣ ਦੀ ਕੋਸ਼ਿਸ਼ ਕੀਤੀ ਪਰ ਗੰਭੀਰ ਜ਼ਖ਼ਮਾਂ ਕਾਰਨ ਉਸ ਦੀ ਮੌਤ ਹੋ ਗਈ।  ਹਾਦਸੇ ਦੇ ਤੁਰਤ ਬਾਅਦ ਦੀਪਕ ਸ਼ਰਮਾ ਨੇ ਲੋਕਾਂ ਨੂੰ ਧੱਕਾ ਮਾਰ ਕੇ ਪੁਲਿਸ ਅਫ਼ਸਰਾਂ ਤੋਂ ਬਚ ਕੇ ਭੱਜਣ ਦੀ ਦੀ ਕੋਸ਼ਿਸ਼ ਕੀਤੀ। ਅਦਾਲਤ ਨੂੰ ਪਤਾ ਲੱਗਾ ਕਿ ਇਸ ਤੋਂ ਪਹਿਲਾਂ ਵੀ ਦੀਪਕ ਸ਼ਰਮਾ ਨੇ ਟਰੈਫ਼ਿਕ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ। (ਏਜੰਸੀ)

(For more news apart from “Indian driver sentenced to four years in prison in Canada, ” stay tuned to Rozana Spokesman.)