ਚੰਗੇ ਭਵਿੱਖ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਮਾਪਿਆਂ ਦਾ ਸੀ ਇਕਲੌਤ ਪੁੱਤ

Balpreet Singh

 

 ਗੁਰਦਾਸਪੁਰ ( ਅਵਤਾਰ ਸਿੰਘ): ਅੱਜ ਦੇ ਦੌਰ ਵਿੱਚ ਹਰ ਕੋਈ ਚਾਹੇ ਮੁੰਡਾ ਹੋਵੇ ਜਾਂ ਕੁੜੀ ਬਾਹਰ ਜਾ ਕੇ ਪੜਾਈ ਕਰਨਾ ( A Punjabi youth who went to Canada for a better future died of a heart attack) ਚਾਹੁੰਦੇ ਹਨ ਤੇ ਮਾਪੇ  ਉਹਨਾਂ ਦੀ ਇੱਛਾ ਨੂੰ ਲੱਖਾਂ ਰੁਪਏ ਖਰਚ ਕੇ ਪੂਰਾ ਵੀ ਕਰ ਦਿੰਦੇ ਹਨ ਪਰ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਬੇਗਾਨੇ ਦੇਸ਼ ਵਿੱਚ ਉਹਨਾਂ ਨਾਲ ਅਣਹੋਣੀ ਘਟਨਾ ( A Punjabi youth who went to Canada for a better future died of a heart attack)  ਵਾਪਰ ਜੇ ਗਈ।

 

 

ਹੋਰ ਵੀ ਪੜ੍ਹੋ: ਪਾਕਿਸਤਾਨ ਸਰਕਾਰ 3000 ਸ਼ਰਧਾਲੂਆਂ ਨੂੰ ਦਵੇਗੀ ਵੀਜ਼ਾ

ਅਜਿਹੀ ਹੀ ਖਬਰ ਕੈਨੇਡਾ ਤੋਂ ਆਈ ਹੈ।  ਜਿਥੇ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ।   ਮ੍ਰਿਤਕ ਦੀ ਪਹਿਚਾਣ ਬਲਪ੍ਰੀਤ ਸਿੰਘ (20) ਵਜੋਂ ਹੋਈ। ਬਲਬੀਰ ਆਪਣੇ ਮਾਂ ਪਿਓ ਦਾ ਇਕਲੌਤਾ ( A Punjabi youth who went to Canada for a better future died of a heart attack) ਪੁੱਤਰ ਸੀ। 

 

 

ਹੋਰ ਵੀ ਪੜ੍ਹੋ: ਜਾਸੂਸੀ ਦੇ ਇਲਜ਼ਾਮ 'ਚ ਗ੍ਰਿਫ਼ਤਾਰ ਭਾਰਤੀ ਫੌਜੀ ਨੂੰ 4 ਦਿਨਾਂ ਪੁਲਿਸ ਰਿਮਾਂਡ 'ਤੇ ਲਿਆ 

ਮ੍ਰਿਤਕ ਬਲਪ੍ਰੀਤ ਦੇ ਪਿਤਾ ਕੁਲਦੀਪ ਸਿੰਘ  ਜੋ ਪੰਜਾਬ ਪੁਲਿਸ ਵਿੱਚੋਂ ਸੇਵਾਮੁਕਤ ਹਨ ਨੇ ਦੱਸਿਆ ਕਿ ਉਨ੍ਹਾਂ ਦਾ ਹੋਣਹਾਰ ਪੁੱਤਰ ਬਲਪ੍ਰੀਤ ਸਿੰਘ (20 )ਦਸ ਮਹੀਨੇ ਪਹਿਲਾਂ ਹੀ ਕੈਨੇਡਾ ਦੇ ਐਡਮਿੰਟਨ ਵਿਖੇ ਲੱਖਾਂ ਰੁਪਏ ਖਰਚ ਕਰਕੇ ਆਪਣਾ ਸੁਨਹਿਰੀ ਭਵਿੱਖ ( A Punjabi youth who went to Canada for a better future died of a heart attack) ਬਣਾਉਣ ਲਈ ਗਿਆ ਸੀ।

 

 

 ਐਤਵਾਰ ਬਲਪ੍ਰੀਤ ਦੇ ਦੋਸਤ ਦਾ ਕੈਨੇਡਾ ਤੋਂ ਫੋਨ ਆਇਆ ਕਿ ਉਹਨਾਂ ਦੇ ਮੁੰਡੇ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਬਲਪ੍ਰੀਤ ਦੀ ਮਾਤਾ ਬਲਵਿੰਦਰ ਕੌਰ ਦਾ  ਰੋ ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਬਲਪ੍ਰੀਤ ਦੀ ਮਾਂ ਨੇ ਸਰਕਾਰਾਂ ਨੂੰ ਕੋਸਦਿਆਂ ਕਿਹਾ ਕਿ ਜੇਕਰ ਸਰਕਾਰਾਂ ਚੰਗੀਆਂ ਹੋਣ ਤਾਂ ਸਾਡੇ ਨਿਆਣੇ ਬਾਹਰ ਧੱਕੇ ਖਾਣ ਲਈ ਨਾ ਜਾਣ।  ਬਲਪ੍ਰੀਤ ਦੀ ਮੌਤ ਦੀ ਖਬਰ ਮਿਲਣ ਤੋਂ ਬਾਅਦ ( A Punjabi youth who went to Canada for a better future died of a heart attack)  ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ। 

 

 

ਹੋਰ ਵੀ ਪੜ੍ਹੋ: 29 ਸਾਲ ਬਾਅਦ ਵਿਸ਼ਵ ਕੱਪ 'ਚ ਭਾਰਤ ਨੂੰ ਮਿਲੀ ਹਾਰ, ਪਾਕਿ ਨੇ 10 ਵਿਕਟਾਂ ਨਾਲ ਜਿੱਤਿਆ ਮੈਚ