ਸਕੂਲ ਬੰਦ ਮੁੱਦੇ 'ਤੇ ਸਿਸੋਦੀਆ ਦਾ ਟਵੀਟ- 'ਹੁਣ ਨਾ ਖੁੱਲ੍ਹੇ ਤਾਂ ਇੱਕ ਪੀੜ੍ਹੀ ਪਿੱਛੇ ਰਹਿ ਜਾਵੇਗੀ'

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

 ਇਸ ਬਾਰੇ ਫ਼ੈਸਲਾ ਕਰਨ ਵਾਲੇ ਵੱਡੇ ਦੇਸ਼ਾਂ 'ਚੋਂ ਅਸੀਂ ਆਖਰੀ ਕਿਉਂ ਹਾਂ? - ਸਿਸੋਦੀਆ ਨੇ ਪੁੱਛਿਆ ਸਵਾਲ 

Manish Sisodia

ਨਵੀਂ ਦਿੱਲੀ : ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਬਹੁਤ ਜ਼ਿਆਦਾ ਸਾਵਧਾਨੀ ਬੱਚਿਆਂ ਨੂੰ ਨੁਕਸਾਨ ਪਹੁੰਚਾ ਰਹੀ ਹੈ। ਜੇਕਰ ਹੁਣ ਵੀ ਸਕੂਲ ਨਾ ਖੋਲ੍ਹੇ ਗਏ ਤਾਂ ਬੱਚਿਆਂ ਦੀ ਇੱਕ ਪੀੜ੍ਹੀ ਪਿੱਛੇ ਰਹਿ ਜਾਵੇਗੀ। ਸਿਸੋਦੀਆ ਦਾ ਇਹ ਬਿਆਨ ਉਦੋਂ ਆਇਆ ਹੈ ਜਦੋਂ ਸਕੂਲੀ ਵਿਦਿਆਰਥੀਆਂ ਦੇ ਮਾਪਿਆਂ ਵਲੋਂ ਉਨ੍ਹਾਂ ਦੀ ਪੜ੍ਹਾਈ ਦਾ ਹਵਾਲਾ ਦਿੰਦੇ ਹੋਏ ਸਕੂਲ ਖੋਲਣ ਦੀ ਮੰਗ ਕੀਤੀ ਜਾ ਰਹੀ ਹੈ।

ਸਿਸੋਦੀਆ ਨੇ ਕਿਹਾ, ''ਮੈਂ ਉਨ੍ਹਾਂ ਦੀਆਂ ਮੰਗਾਂ ਨਾਲ ਸਹਿਮਤ ਹਾਂ। ਅਸੀਂ ਸਕੂਲ ਉਦੋਂ ਬੰਦ ਕੀਤੇ ਹਨ ਜਦੋਂ ਇਹ ਬੱਚਿਆਂ ਲਈ ਸੁਰੱਖਿਅਤ ਨਹੀਂ ਸੀ ਪਰ ਬਹੁਤ ਜ਼ਿਆਦਾ ਸਾਵਧਾਨੀ ਹੁਣ ਸਾਡੇ ਬੱਚਿਆਂ ਨੂੰ ਨੁਕਸਾਨ ਪਹੁੰਚਾ ਰਹੀ ਹੈ। ਜੇਕਰ ਅਸੀਂ ਹੁਣ ਆਪਣੇ ਸਕੂਲ ਨਾ ਖੋਲ੍ਹੇ ਤਾਂ ਬੱਚਿਆਂ ਦੀ ਇੱਕ ਪੀੜ੍ਹੀ ਪਿੱਛੇ ਰਹਿ ਜਾਵੇਗੀ।''

ਜ਼ਿਕਰਯੋਗ ਹੈ ਕਿ ਮਾਪਿਆਂ ਦੇ ਇੱਕ ਸਮੂਹ ਨੇ ਸਕੂਲ ਖੋਲ੍ਹਣ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਉਪ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਸੀ। ਜਿਸ ਤੋਂ ਬਾਅਦ ਸਿਸੋਦੀਆ ਨੇ ਇਹ ਟਵੀਟ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਮਾਪਿਆਂ ਦੀਆਂ ਸਾਰੀਆਂ ਮੰਗਾਂ ਮੰਨਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਸਵਾਲ ਵੀ ਪੁੱਛਿਆ ਕਿ 'ਇਸ ਬਾਰੇ ਫ਼ੈਸਲਾ ਕਰਨ ਵਾਲੇ ਵੱਡੇ ਦੇਸ਼ਾਂ 'ਚੋਂ ਅਸੀਂ ਆਖਰੀ ਕਿਉਂ ਹਾਂ?'