ਕੈਨੇਡਾ ਚੋਣਾਂ : ਕੰਜ਼ਰਵੇਟਿਵ ਪਾਰਟੀ ਨੇ ਲੁਧਿਆਣਾ ਨਾਲ ਸਬੰਧਤ ਸੁਖ ਪੰਧੇਰ ਨੂੰ ਐਲਾਨਿਆ ਉਮੀਦਵਾਰ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਸੁੱਖ ਪੰਧੇਰ ਦੀ ਜਿੱਤ ਯਕੀਨੀ ਮੰਨੀ ਜਾ ਰਹੀ ਹੈ ਕਿਉਂਕਿ ਸੁੱਖ ਪੰਧੇਰ ਕੈਨੇਡਾ ਦੀ ਸਿਆਸਤ ਦਾ ਹਰਮਨ ਪਿਆਰਾ ਚਿਹਰਾ ਹਨ

Sukh Pandher

ਵੈਨਕੂਵਰ (ਕੈਨੇਡਾ) : ਕੈਨੇਡਾ ਵਿੱਚ ਚੋਣਾਂ ਦਾ ਮਾਹੌਲ ਗਰਮ ਹੈ। ਇਸ ਦੌਰਾਨ ਪੰਜਾਬੀ ਮੂਲ ਦੇ ਸੁੱਖ ਪੰਧੇਰ ਨੂੰ ਵੈਨਕੂਵਰ ਦੇ ਫਲੀਟਵੁੱਡ-ਪੋਰਟ ਕੈਲਸ ਤੋਂ ਐਮ.ਪੀ. ਸੀਟ ਲਈ ਕੰਜ਼ਰਵੇਟਿਵ ਪਾਰਟੀ ਦਾ ਉਮੀਦਵਾਰ ਐਲਾਨ ਕੀਤਾ ਗਿਆ ਹੈ। ਸੁਖ ਪੰਧੇਰ ਲੁਧਿਆਣਾ ਦੇ ਪਿੰਡ ਘਲੌਟੀ ਨਾਲ ਸਬੰਧਤ ਹਨ। 

ਸੁੱਖ ਪੰਧੇਰ ਕਾਫੀ ਸਮਾਂ ਪਹਿਲਾਂ ਕੈਨੇਡਾ ਵਿੱਚ ਵਸ ਗਏ ਸਨ। ਸੁੱਖ ਪੰਧੇਰ ਦੀ ਜਿੱਤ ਯਕੀਨੀ ਮੰਨੀ ਜਾ ਰਹੀ ਹੈ ਕਿਉਂਕਿ ਸੁੱਖ ਪੰਧੇਰ ਕੈਨੇਡਾ ਦੀ ਸਿਆਸਤ ਦਾ ਹਰਮਨ ਪਿਆਰਾ ਚਿਹਰਾ ਹਨ। ਉਹ ਹਰ ਵਰਗ ਨਾਲ ਜੁੜੇ ਹੋਏ ਹਨ।

28 ਅਪ੍ਰੈਲ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਮੁਕਾਬਲਾ ਲਿਬਰਲ ਪਾਰਟੀ ਬਨਾਮ ਕੰਜ਼ਰਵੇਟਿਵ ਪਾਰਟੀ ਵਿੱਚ ਹੋਵੇਗਾ। ਚੋਣ ਮੁਹਿੰਮ 5 ਹਫਤਿਆਂ ਤੱਕ ਚੱਲੇਗੀ ਅਤੇ 343 ਸੰਸਦੀ ਸੀਟਾਂ 'ਤੇ ਵੋਟਿੰਗ ਹੋਵੇਗੀ।