ਮਾਣ ਵਾਲੀ ਗੱਲ: ਭਾਰਤੀ ਮੂਲ ਦੇ ਨਵ ਭਾਟੀਆ ਐਨਬੀਏ ਦੇ 'ਹਾਲ ਆਫ ਫੇਮ' ਵਿਚ ਹੋਏ ਸ਼ਾਮਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਦਸਤਾਰ ਅਤੇ ਦਾੜ੍ਹੀ ਕਾਰਨ ਕਈ ਪੱਖਪਾਤੀ ਟਿੱਪਣੀਆਂ ਦਾ ਕਰਨਾ ਪਿਆ ਸਾਹਮਣਾ

Nav Bhatia

 ਨਵੀਂ ਦਿੱਲੀ: ਭਾਰਤੀ ਮੂਲ ਦੇ ਸਰਦਾਰ ਨੇ ਵਿਦੇਸ਼ੀ ਧਰਤੀ ਉੱਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਕੈਨੇਡਾ ਰਹਿੰਦੇ ਭਾਰਤੀ ਮੂਲ ਦੇ ਨਵ ਭਾਟੀਆ ਐਨਬੀਏ ਦਾ ਪਹਿਲਾ ਪ੍ਰਸ਼ੰਸਕ ਹੈ ਜਿਸ ਨੂੰ ਬਾਸਕਟਬਾਲ ਹਾਲ ਆਫ ਫੇਮ ਵਿੱਚ ਸ਼ਾਮਲ ਕੀਤਾ ਗਿਆ ਹੈ।

ਉਹ ਪੱਗੜੀਧਾਰੀ ਵਾਲੇ ਇਕਲੌਤੇ ਵਿਅਕਤੀ ਹਨ ਜਿਹਨਾਂ ਨੇ ਜਗ੍ਹਾ ਬਣਾਈ। ਕੋਆਬ ਬ੍ਰਾਇਨਟ, ਮਾਈਕਲ ਜੋਰਡਨ, ਵਿਲਟ ਚੈਂਬਰਲਿਨ ਵਰਗੇ ਸਿਤਾਰਿਆਂ ਵਿਚਕਾਰ ਨਵ ਭਾਟੀਆ ਦਾ ਨਾਮ ਹਾਲ ਆਫ ਫੇਮ ਵਿਚ ਸ਼ਾਮਲ ਕੀਤਾ ਗਿਆ ਹੈ।

ਭਾਟੀਆ ਨੇ ਕਿਹਾ ਕਿ ਨੇਸਮਿਥ ਬਾਸਕਟਬਾਲ ਹਾਲ ਆਫ ਫੇਮ ਵਿੱਚ ਪਹਿਲੇ ਪ੍ਰਸ਼ੰਸਕ ਵਜੋਂ ਸਨਮਾਨਿਤ ਕੀਤਾ ਗਿਆ ਹੈ। ਮੈਂ ਭਾਵਨਾਵਾਂ ਨਾਲ ਭਰਿਆ ਹੋਇਆ ਹਾਂ। ਇਹ ਉਸ ਸਿੱਖ ਲਈ ਮਾਣ ਵਾਲੀ ਗੱਲ ਹੈ ਜਿਸਨੇ 1995 ਵਿਚ ਟੋਰਾਂਟੋ ਰੈਪਟਰਜ਼ ਦੇ ਪਹਿਲੇ ਸੀਜ਼ਨ ਲਈ ਦੋ ਟਿਕਟਾਂ ਖਰੀਦੀਆਂ ਸਨ। ਟੋਰਾਂਟੋ ਰੈਪਟਰਜ਼ ਟੀਮ ਵੱਲੋਂ ਸਾਲ 2019 ਵਿੱਚ ਐਨਬੀਏ ਫਾਈਨਲਜ਼ ਜਿੱਤਣ ਤੋਂ ਬਾਅਦ ਉਸਨੂੰ ਚੈਂਪੀਅਨਸ਼ਿਪ ਵਿੱਚ ਸਨਮਾਨਿਤ ਕੀਤਾ ਗਿਆ ਸੀ।

ਭਾਟੀਆ ਨੇ ਕਿਹਾ, “ਪਿਛਲੇ ਸਾਲਾਂ ਦੌਰਾਨ ਬਾਸਕਟਬਾਲ ਨੇ ਮੇਰੇ ਬਹੁਤ ਸਾਰੇ ਮਤਭੇਦਾਂ ਨੂੰ ਦੂਰ ਕਰਨ ਵਿੱਚ ਸਹਾਇਤਾ ਕੀਤੀ ਹੈ। ਸਿੱਖ ਧਰਮ ਦੇ ਪਰਵਾਸੀ ਹੋਣ ਦੇ ਨਾਤੇ, ਮੈਨੂੰ ਆਪਣੀ ਦਸਤਾਰ ਅਤੇ ਦਾੜ੍ਹੀ ਕਾਰਨ ਕਈ ਪੱਖਪਾਤੀ ਟਿੱਪਣੀਆਂ ਦਾ ਸਾਹਮਣਾ ਕਰਨਾ ਪਿਆ। ਬਾਸਕਿਟਬਾਲ ਨੇ ਨਾ ਸਿਰਫ ਮੇਰੀ ਇਸ ਗੱਲ ਵਿਚ ਮਦਦ ਕੀਤੀ ਹੈ ਕਿ ਮੈਂ ਕੌਣ ਹਾਂ ਬਲਕਿ ਇਸਨੇ ਦੱਖਣ ਏਸ਼ੀਆਈਆਂ ਪ੍ਰਤੀ ਬਹੁਤ ਸਾਰੇ ਲੋਕਾਂ ਦੇ ਵਿਚਾਰ ਬਦਲਣ ਵਿੱਚ ਮੇਰੀ ਸਹਾਇਤਾ ਵੀ ਕੀਤੀ ਹੈ।