'ਅਮਰੀਕੀ ਅਟਾਰਨੀ ਜਨਰਲ ਗੁਰਬੀਰ ਗਰੇਵਾਲ ਹੋਏ ਨਸਲੀ ਟਿੱਪਣੀ ਦਾ ਸ਼ਿਕਾਰ
ਅਮਰੀਕਾ ਦੇ ਨਿਊਜਰਸੀ ਦੇ ਸਿੱਖ 'ਅਮਰੀਕੀ ਅਟਾਰਨੀ ਜਨਰਲ ਗੁਰਬੀਰ ਗਰੇਵਾਲ ਉੱਤੇ ਨਸਲੀ ਟਿੱਪਣੀ ਕੀਤੀ ਗਈ ਹੈ
ਵਾਸ਼ਿੰਗਟਨ, ਅਮਰੀਕਾ ਦੇ ਨਿਊਜਰਸੀ ਦੇ ਸਿੱਖ 'ਅਮਰੀਕੀ ਅਟਾਰਨੀ ਜਨਰਲ ਗੁਰਬੀਰ ਗਰੇਵਾਲ ਉੱਤੇ ਨਸਲੀ ਟਿੱਪਣੀ ਕੀਤੀ ਗਈ ਹੈ। ਦੱਸ ਦਈਏ ਕਿ ਇਹ ਟਿੱਪਣੀ ਦੋ ਰੇਡੀਓ ਹੋਸਟਾਂ ਨੇ ਉਨ੍ਹਾਂ ਦੀ ਦਸਤਾਰ ਬਾਰੇ ਕੀਤੀ ਹੈ। ਇਸ ਘਟਨਾ ਤੋਂ ਬਾਅਦ ਦੋਵੇਂ ਹੋਸਟ ਡੈਨਿਸ ਮੋਲੋਏ ਤੇ ਜੂਡੀ ਫਰੈਂਕੋ ਸਖ਼ਤ ਨਿੰਦਿਆ ਦਾ ਕੇਂਦਰ ਬਣੇ ਹੋਏ ਹਨ। ਐੱਨ.ਜੇ. 101.5 ਐੱਫ.ਐੱਮ. 'ਤੇ 'ਡੈਨਿਸ ਐਂਡ ਜੂਡੀ ਸ਼ੋਅ' ਪੇਸ਼ ਕਰਨ ਵਾਲੇ ਡੈਨਿਸ ਮੋਲੋਏ ਅਤੇ ਜੂਡੀ ਫ੍ਰੈਂਕੋ ਨੇ ਭੰਗ ਨਾਲ ਜੁੜੇ ਮਾਮਲੇ 'ਤੇ ਇਸਤਗਾਸਾ ਪੱਖ ਨੂੰ ਮੁਅੱਤਲ ਕਰਨ ਦੇ ਗਰੇਵਾਲ ਦੇ ਫੈਸਲੇ 'ਤੇ ਪ੍ਰੋਗਰਾਮ ਦੌਰਾਨ ਚਰਚਾ ਕਰਦਿਆਂ ਉਨ੍ਹਾਂ ਨੂੰ 'ਦਸਤਾਰਧਾਰੀ ਵਿਅਕਤੀ' ਦੇ ਤੌਰ 'ਤੇ ਸੰਬੋਧਿਤ ਕੀਤਾ।
ਰੇਡੀਓ ਸਟੇਸ਼ਨ ਨੇ ਬਾਅਦ ਵਿਚ ਟਵੀਟ ਕਰ ਕੇ ਉਸ ਪ੍ਰਸਾਰਣ ਦੌਰਾਨ ਮੋਲੋਏ ਅਤੇ ਫ੍ਰੈਂਕੋ ਦੀਆਂ 'ਇਤਰਾਜ਼ਯੋਗ ਟਿੱਪਣੀਆਂ' ਤੋਂ ਜਾਣੂ ਹੋਣ ਦੀ ਗੱਲ ਵੀ ਸਵੀਕਾਰ ਕੀਤੀ ਹੈ। ਰੇਡੀਓ ਸਟੇਸ਼ਨ ਅਨੁਸਾਰ ਉਨ੍ਹਾਂ ਨੇ ਦੋਵਾਂ ਹੋਸਟ 'ਤੇ ਤੁਰਤ ਕਾਰਵਾਈ ਕੀਤੀ ਅਤੇ ਅਗਲਾ ਨੋਟਿਸ ਆਉਣ ਤੱਕ ਉਨ੍ਹਾਂ ਦੀਆਂ ਸੇਵਾਵਾਂ ਤੇ ਰੋਕ ਲਗਾ ਦਿੱਤੀ ਹੈ।