ਕੈਲਗਰੀ ਕਰਾਸ ਤੋਂ ਨੌਮੀਨੇਸ਼ਨ ਚੋਣ ਜਿੱਤੇ ਗੁਰਿੰਦਰ ਸਿੰਘ ਗਿੱਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਕੈਲਗਰੀ ਕਰਾਸ ਤੋਂ ਦੋ ਉਮੀਦਵਾਰ ਚੋਣ ਮੈਦਾਨ 'ਚ ਸਨ।

Gurinder Singh Gill

ਕੈਲਗਰੀ: ਕੈਨੇਡਾ ਤੋਂ ਇਕ ਵਾਰ ਫਿਰ ਸਿੱਖ ਭਾਈਚਾਰੇ ਲਈ ਖੁਸ਼ਖ਼ਬਰੀ ਆਈ ਹੈ। ਦਰਅਸਲ ਕੈਲਗਰੀ ਵਿਚ ਇਕ ਪੂਰਨ ਗੁਰਸਿੱਖ ਨੇ ਕੌਮ ਦਾ ਮਾਣ ਵਧਾਇਆ ਹੈ। ਅਲਬਰਟਾ ਐੱਨਡੀਪੀ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਕੈਲਗਰੀ ਕਰਾਸ ਤੋਂ ਕਾਰਵਾਈ ਨੌਮੀਨੇਸ਼ਨ ਚੋਣ 'ਚ ਗੁਰਿੰਦਰ ਸਿੰਘ ਗਿੱਲ ਨੇ ਚੋਣ ਜਿੱਤੀ ਹੈ। ਦੱਸ ਦੇਈਏ ਕੈਲਗਰੀ ਕਰਾਸ ਤੋਂ ਦੋ ਉਮੀਦਵਾਰ ਚੋਣ ਮੈਦਾਨ 'ਚ ਸਨ।