Sikh Child: 6 ਸਾਲਾ ਸਿੱਖ ਬੱਚਾ ਨੌਨਿਹਾਲ ਸਿੰਘ ਬਣਿਆ ਮਾਡਲਿੰਗ ਦੀ ਦੁਨੀਆ ਦਾ ਚਰਚਿਤ ਸਿਤਾਰਾ
Sikh Child: ਕੇ-ਮਾਰਟ ਵਲੋਂ ਪ੍ਰਕਾਸ਼ਤ ਕੀਤੇ ਇਕ ਨਵੀਂ ਕੈਟਾਲਾਗ ਅਤੇ ਆਨਲਾਈਨ ਇਸ਼ਤਿਹਾਰ ’ਚ ਆਇਆ ਨਜ਼ਰ
Australia News: ਬੀਤੇ ਦਿਨੀਂ ਕੇ-ਮਾਰਟ ਵਲੋਂ ਪ੍ਰਕਾਸ਼ਤ ਕੀਤੀ ਗਈ ਇਕ ਨਵੀਂ ਕੈਟਾਲਾਗ ਅਤੇ ਆਨਲਾਈਨ ਇਸ਼ਤਿਹਾਰ ਵਿਚ ਨਜ਼ਰ ਆਉਣ ਤੋਂ ਬਾਅਦ ਨੌਨਿਹਾਲ ਸਿੰਘ ਦੀ ਹਰ ਕਿਸੇ ਵਲੋਂ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਅਤੇ ਲੋਕਾਂ ਵਲੋਂ ਆਸਟਰੇਲੀਆ ਦੇ ਬਹੁ-ਸਭਿਆਚਾਰਕ ਰੂਪ ਪ੍ਰਦਰਸ਼ਿਤ ਕਰਨ ਵਾਲੇ ਇਸ ਇਸ਼ਤਿਹਾਰ ਨੂੰ ਵੀ ਸਰਾਹਿਆ ਜਾ ਰਿਹਾ ਹੈ।
ਮੈਲਬੌਰਨ ਦਾ ਰਹਿਣ ਵਾਲਾ ਨੌਨਿਹਾਲ ਸਿੰਘ ਮਹਿਜ਼ 6 ਸਾਲ ਦਾ ਹੈ ਪਰ ਕੇ-ਮਾਰਟ ਵਲੋਂ ਹਾਲ ਹੀ ਦੇ ਦਿਨਾਂ ਵਿਚ ਜਾਰੀ ਕੀਤੀ ਗਈ ਇਕ ਨਵੀਂ ਕੈਟਾਲਾਗ ਅਤੇ ਆਨਲਾਈਨ ਇਸ਼ਤਿਹਾਰ ਵਿਚ ਨਜ਼ਰ ਆਉਣ ਤੋਂ ਬਾਅਦ ਉਹ ਭਾਈਚਾਰੇ ਅਤੇ ਸਕੂਲ ਦੇ ਸਾਥੀਆਂ ਦਰਮਿਆਨ ਪ੍ਰਸਿੱਧੀ ਦਾ ਅਨੰਦ ਮਾਣ ਰਿਹਾ ਹੈ।
ਬੱਚੇ ਦੇ ਪਿਤਾ ਅਵਤਾਰ ਸਿੰਘ ਨੇ ਕਿਹਾ ਕਿ ਸ਼ਾਇਦ ਇਹ ਪਹਿਲੀ ਵਾਰ ਹੀ ਹੋਇਆ ਹੈ ਕਿ ਕੇ-ਮਾਰਟ ਵਲੋਂ ਕਿਸੇ ਕੇਸਧਾਰੀ ਸਿੱਖ ਬੱਚੇ ਨੂੰ ਅਪਣੇ ਇਸ਼ਤਿਹਾਰ ਵਿਚ ਕੰਮ ਕਰਨ ਲਈ ਚੁਣਿਆ ਗਿਆ ਹੋਵੇ।
ਉਨ੍ਹਾਂ ਦਸਿਆ ਕਿ ਨੌਨਿਹਾਲ ਪਿਛਲੇ ਲਗਭਗ 4 ਸਾਲ ਤੋਂ ਇਕ ਚਾਈਲਡ ਮਾਡਲ ਵਜੋਂ ਕਈ ਇਸ਼ਤਿਹਾਰਾਂ ਵਿਚ ਕੰਮ ਕਰ ਚੁੱਕਾ ਹੈ ਪਰ ਕੇ-ਮਾਰਟ ਵਲੋਂ ਪੇਸ਼ ਕੀਤੇ ਗਏ ਇਸ਼ਤਿਹਾਰ ਨੇ ਉਨ੍ਹਾਂ ਦੇ ਪੁੱਤਰ ਨੂੰ ਇਕ ਨਵੀਂ ਪਹਿਚਾਣ ਦਿਤੀ ਹੈ ਅਤੇ ਉਸ ਨੂੰ ਭਾਈਚਾਰੇ ਵਲੋਂ ਖ਼ੂਬ ਪਿਆਰ ਮਿਲ ਰਿਹਾ ਹੈ। ਨੌਨਿਹਾਲ ਨੂੰ ਇਸ ਇਸ਼ਤਿਹਾਰ ਵਿਚ ਦੇਖਣਾ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।