ਬਰਤਾਨੀਆਂ ’ਚ ਭਾਰਤੀ ਮੂਲ ਦੇ ਨਾਗਰਿਕ ਨੂੰ 12 ਸਾਲਾਂ ਦੀ ਜੇਲ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਕਾਰਗੋ ਜਹਾਜ਼ ਜ਼ਰੀਏ ਬਰਤਾਨੀਆਂ ’ਚ 30 ਕਿਲੋ ਕੋਕੀਨ ਅਤੇ 30 ਕਿਲੋ ਐਂਫ਼ੈਟੇਮਿਨ ਦੀ ਤਸਕਰੀ ਦੀ ਕੋਸ਼ਿਸ਼ ’ਚ ਸ਼ਾਮਲ ਸੀ ਸੰਦੀਪ ਸਿੰਘ ਰਾਏ

Sundeep Singh Rai and Billy Hayre

ਲੰਡਨ, 26 ਅਗੱਸਤ: ਬਰਤਾਨੀਆਂ ’ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੀ ਸਾਜ਼ਸ਼ ਰਚਣ ਦਾ ਦੋਸ਼ੀ ਪਾਏ ਜਾਣ ਮਗਰੋਂ ਪਾਰਤੀ ਮੂਲ ਦੇ ਇਕ ਵਿਅਕਤੀ ਅਤੇ ਉਸ ਦੇ ਸਹਿਯੋਗੀ ਨੂੰ 12 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। 

ਇਸ ਬਾਬਤ ਬਰਤਾਨੀਆਂ ਦੀ ਕੌਮੀ ਅਪਰਾਧ ਏਜੰਸੀ (ਐਨ.ਸੀ.ਏ.) ਦੀ ਅਗਵਾਈ ’ਚ ਜਾਂਚ ਕੀਤੀ ਗਈ ਸੀ। ਮਾਮਲੇ ਅਨੁਸਾਰ ਭਾਰਤੀ ਮੂਲ ਦੇ ਨਾਗਰਿਕ ਸੰਦੀਪ ਸਿੰਘ ਰਾਏ (37) ਅਤੇ ਉਸ ਦੇ ਸਹਿਯੋਗੀ ਬਿਲੀ ਹੇਅਰੇ (43) ਇਕ ਸੰਗਠਤ ਅਪਰਾਧ ਸਮੂਹ ਨਾਲ ਸਬੰਧਤ ਸਨ। 

ਦੋਵੇਂ ਜਣੇ ਮੈਕਸੀਕੋ ਤੋਂ ਇਕ ਕਾਰਗੋ ਜਹਾਜ਼ ਜ਼ਰੀਏ ਬਰਤਾਨੀਆਂ ’ਚ 30 ਕਿਲੋਗ੍ਰਾਮ ਕੋਕੀਨ ਅਤੇ 30 ਕਿਲੋਗ੍ਰਾਮ ਐਂਫ਼ੈਟੇਮਿਨ ਦੀ ਤਸਕਰੀ ਦੀ ਕੋਸ਼ਿਸ਼ ’ਚ ਸ਼ਾਮਲ ਸਨ। 

ਐਨ.ਸੀ.ਏ. ਦੇ ਅਧਿਕਾਰੀ ਕ੍ਰਿਸ ਡੁਪਲਾਕ ਨੇ ਕਿਹਾ ਕਿ ਰਾਏ ਅਤੇ ਹੇਅਰੇ ਨੂੰ ਜੇਕਰ ਫੜਿਆ ਨਾ ਗਿਆ ਹੁੰਦਾ ਤਾਂ ਉਹ ਵਾਰ-ਵਾਰ ਇਸ ਅਪਰਾਧ ਨੂੰ ਅੰਜਾਮ ਦਿੰਦੇ। 
ਵਾਲਵਰਹੈਂਪਟਨ ਕਰਾਊਨ ਕੋਰਟ ਨੇ ਦੋਹਾਂ ਨੂੰ 12 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ।