ਕੈਨੇਡਾ ਦੇ ਗੁਰੂ ਘਰਾਂ ਦਾ ਉਪਰਾਲਾ, ਨਵੇਂ ਵਿਦਿਆਰਥੀਆਂ ਨੂੰ ਲੰਗਰ ਅਤੇ ਬਿਸਤਰੇ ਵੰਡਣ ਦਾ ਫ਼ੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਜਿਥੇ ਦੁਨੀਆਂ ਭਰ ਵਿਚ ਵਸਦੀਆਂ ਸਿੱਖ ਸੰਗਤਾਂ ਵਲੋਂ ਆਪੋ ਅਪਣੇ ਪੱਧਰ 'ਤੇ ਧਾਰਮਕ ਸਮਾਗਮ ਜਾਂ ਧਾਰਮਕ .....

ਕੈਨੇਡਾ ਦੇ ਗੁਰੂ ਘਰਾਂ ਦਾ ਉਪਰਾਲਾ, ਨਵੇਂ ਵਿਦਿਆਰਥੀਆਂ ਨੂੰ ਲੰਗਰ ਅਤੇ ਬਿਸਤਰੇ ਵੰਡਣ ਦਾ ਫ਼ੈਸਲਾ

ਵੈਨਕੂਵਰ  (ਮਲਕੀਤ ਸਿੰਘ): ਗੁਰੂ ਨਾਨਕ ਦੇਵ ਜੀ ਦੀ 550 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਜਿਥੇ ਦੁਨੀਆਂ ਭਰ ਵਿਚ ਵਸਦੀਆਂ ਸਿੱਖ ਸੰਗਤਾਂ ਵਲੋਂ ਆਪੋ ਅਪਣੇ ਪੱਧਰ 'ਤੇ ਧਾਰਮਕ ਸਮਾਗਮ ਜਾਂ ਧਾਰਮਕ ਕਾਰਜ ਕਰਵਾਏ ਜਾ ਰਹੇ ਹਨ, ਉਥੇ ਇਸ ਸਬੰਧ ਵਿਚ ਹੀ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਸਥਿਤ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸਰੀ ਸ਼ਹਿਰ ਦੇ ਕੁੱਝ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ ਵਲੋਂ ਵੀ ਕੁੱਝ ਅਜਿਹੇ ਹੀ ਉਪਰਾਲੇ ਸ਼ੁਰੂ ਕੀਤੇ ਗਏ ਹਨ।

ਪ੍ਰਾਪਤ ਵੇਰਵਿਆਂ ਮੁਤਾਬਕ ਇਸ ਸਬੰਧ ਵਿਚ ਜਿਥੇ ਕਿ ਸਰੀ ਦੀ 120 ਸਟਰੀਟ 'ਤੇ ਸਥਿਤ ਗੁਰਦਵਾਰਾ ਗੁਰੂ ਨਾਨਕ ਜੀ ਦੇ ਪ੍ਰਬੰਧਕਾਂ ਵਲੋਂ ਪੰਜਾਬ ਤੋਂ ਉਚੇਰੀ ਪੜ੍ਹਾਈ ਕਰਨ ਕੈਨੇਡਾ ਪੁੱਜੇ ਵਿਦਿਆਰਥੀਆਂ ਲਈ ਲੰਗਰ ਛਕਣ ਦੇ ਨਾਲ ਨਾਲ ਲੰਗਰ ਪੈਕ ਕਰਵਾ ਕੇ ਘਰ ਜਾਂ ਕੰਮ 'ਤੇ ਲਿਜਾਣ ਦੇ ਸ਼ਲਾਘਾਯੋਗ ਫ਼ੈਸਲੇ ਦਾ ਐਲਾਨ ਕੀਤਾ ਗਿਆ ਹੈ।
 

ਉਥੇ ਇਥੋਂ ਦੇ ਗੁਰਦਵਾਰਾ ਦੂਖ ਨਿਵਾਰਨ ਸਾਹਿਬ ਦੇ ਪ੍ਰਬੰਧਕਾਂ ਵਲੋਂ ਪੰਜਾਬ ਤੋਂ ਨਵੇਂ ਆ ਰਹੇ ਵਿਦਿਆਰਥੀ/ਵਿਦਿਆਰਥਣਾਂ ਸਮੇਤ ਬਾਕੀ ਕੌਮਾਂਤਰੀ ਵਿਦਿਆਰਥੀਆਂ ਲਈ ਹਰ ਸੋਮਵਾਰ ਨੂੰ ਮੁਫ਼ਤ ਬਿਸਤਰੇ ਵੰਡਣ ਦਾ ਸ਼ਲਾਘਾਯੋਗ ਉਪਰਾਲਾ ਵੀ ਵਿਢਿਆ ਗਿਆ ਹੈ ਜਿਸ ਦਾ ਕਿ ਇਥੋਂ ਦੀਆਂ ਸੰਗਤਾਂ ਅਤੇ ਕੌਮਾਂਤਰੀ ਵਿਦਿਆਰਥੀਆਂ ਵਲੋਂ ਖ਼ੁਸ਼ੀ ਭਰੇ ਲਹਿਜੇ ਵਿਚ ਸਵਾਗਤ ਕੀਤਾ ਜਾ ਰਿਹਾ ਹੈ।