ਕੈਨੇਡਾ ਦੇ ਵੈਨਕੂਵਰ 'ਚ ਬੱਸ ਪਲਟਣ ਨਾਲ ਪੰਜਾਬੀ ਨੌਜਵਾਨ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਮ੍ਰਿਤਕ ਵਿਅਕਤੀ ਚਾਰ ਮਹੀਨੇ ਪਹਿਲਾਂ ਵਰਕ ਪਰਮਿਟ 'ਤੇ ਗਿਆ ਸੀ ਕੈਨੇਡਾ

photo

 

ਅੰਮ੍ਰਿਤਸਰ: ਪੰਜਾਬ ਦੀ ਧਰਤੀ ਤੋਂ ਹਜ਼ਾਰਾਂ ਨੌਜਵਾਨ ਵਿਦੇਸ਼ ਜਾਂਦੇ ਹਨ ਪਰ ਕਿਸੇ ਬੇਗਾਨੇ ਮੁਲਕ ਵਿਚ ਉਹਨਾਂ ਨਾਲ ਕੀ ਭਾਣਾ ਵਾਪਰ ਜਾਵੇ ਇਹ ਕਿਸੇ ਨੂੰ ਨਹੀਂ ਪਤਾ ਹੁੰਦਾ।  ਅਜਿਹਾ ਹੀ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ। ਜਿਥੇ  ਵੈਨਕੂਵਰ-ਕਿਲੋਨਾ ਰੂਟ ‘ਤੇ ਲੂਨ ਲੇਕ ਐਗਜ਼ਿਟ ਕੋਲ ਬੱਸ ਪਲਟਣ ਕਾਰਨ ਕੱਲ੍ਹ ਚਾਰ ਮੌਤਾਂ ਹੋ ਗਈਆਂ ਤੇ ਪੰਜਾਹ ਦੇ ਕਰੀਬ ਮੁਸਾਫ਼ਰਾਂ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਪਹੁੰਚਾਇਆ ਗਿਆ।

ਮ੍ਰਿਤਕਾਂ 'ਚ ਇਕ ਬਾਬਾ ਬਕਾਲਾ ਸਾਹਿਬ ਸਬ ਡਵੀਜ਼ਨ ਦਾ ਨੌਜਵਾਨ ਕਰਨਜੀਤ ਸਿੰਘ ਸੋਢੀ ਵੀ ਸ਼ਾਮਲ ਹੈ। ਜਾਣਕਾਰੀ ਅਨੁਸਾਰ ਕਰਨਜੀਤ ਸਿੰਘ ਚਾਰ ਮਹੀਨੇ ਪਹਿਲਾਂ ਵਰਕ ਪਰਮਿਟ ‘ਤੇ ਕੈਨੇਡਾ ਗਿਆ ਸੀ । 

41 ਸਾਲਾ ਮ੍ਰਿਤਕ ਕਰਨਜੋਤ ਸਿੰਘ ਓਲੀਵਰ ਦੀ ਇੱਕ ਵਾਇਨਰੀ ‘ਚ ਮੌਜੂਦ ਰੈਸਟੋਰੈਂਟ ‘ਤੇ ਖ਼ਾਨਸਾਮੇ (ਸ਼ੈੱਫ) ਵਜੋਂ ਕੰਮ ਕਰਦਾ ਸੀ ਤੇ   ਉਹ ਵੈਨਕੂਵਰ ਵਿਖੇ ਆਪਣੇ  ਦੋਸਤ ਨੂੰ ਮਿਲਣ ਆ ਰਿਹਾ ਸੀ। ਮੌਸਮ ਖ਼ਰਾਬ ਹੋਣ ਕਰਕੇ ਉਸਨੇ ਬੱਸ ਵਿੱਚ ਜਾਣਾ ਸੁਰੱਖਿਅਤ ਸਮਝਿਆ ਪਰ ਸੜਕ ‘ਤੇ ਬੇਹੱਦ ਤਿਲਕਣ ਹੋਣ ਕਾਰਨ ਬੱਸ ਹੀ ਪਲਟ ਗਈ। ਕਰਨਜੋਤ ਸਿੰਘ ਪਤਨੀ ਅਤੇ ਇੱਕ ਬੇਟੇ-ਬੇਟੀ ਛੱਡ ਗਿਆ ਹੈ। ਹੋਰ ਮ੍ਰਿਤਕਾਂ ਬਾਰੇ ਅਜੇ ਜਾਣਕਾਰੀ ਨਹੀਂ ਮਿਲ ਸਕੀ।