ਅਮਰੀਕੀ ਸਰਹੱਦ ਨੇੜਿਓਂ ਟਰੱਕ 'ਚੋਂ ਮਿਲੇ 57 ਮੁੰਡੇ-ਕੁੜੀਆਂ, ਨਾਲ ਕੋਈ ਰਿਸ਼ਤੇਦਾਰ ਜਾਂ ਮਾਪੇ ਨਹੀਂ 

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਜ਼ਿਕਰਯੋਗ ਹੈ ਕਿ ਬੱਚਿਆਂ ਦੀ ਅਕਸਰ ਮੈਕਸੀਕੋ ਰਾਹੀਂ ਤਸਕਰੀ ਕੀਤੀ ਜਾਂਦੀ ਹੈ

57 boys and girls found in a truck near the American border, with no relatives or parents

ਮੈਕਸੀਕੋ - ਮੈਕਸੀਕੋ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਇੱਥੋਂ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਵੀਰਵਾਰ ਨੂੰ ਅਮਰੀਕੀ ਸਰਹੱਦ ਨੇੜੇ ਇੱਕ ਹਾਈਵੇਅ 'ਤੇ ਗੁਆਟੇਮਾਲਾ ਦੇ 57 ਗੱਭਰੂ ਮੁੰਡੇ-ਕੁੜੀਆਂ ਇੱਕ ਟਰੱਕ ਟਰੇਲਰ ਵਿਚ ਮਿਲੇ। ਨੈਸ਼ਨਲ ਇਮੀਗ੍ਰੇਸ਼ਨ ਇੰਸਟੀਚਿਊਟ ਨੇ ਦੱਸਿਆ ਕਿ 43 ਮੁੰਡੇ ਅਤੇ 14 ਕੁੜੀਆਂ ਟਰੱਕ ਟਰੇਲਰ ਵਿਚ ਸਵਾਰ ਸਨ ਅਤੇ ਉਹਨਾਂ ਨਾਲ ਅੱਠ ਪੁਰਸ਼, ਇੱਕ ਔਰਤ ਅਤੇ ਉਸ ਦੀ ਧੀ ਵੀ ਸਵਾਰ ਸੀ। ਸਾਰੇ ਗੱਭਰੂ ਮੁੰਡੇ-ਕੁੜੀਆਂ ਇਕੱਲੇ ਸਨ, ਮਤਲਬ ਕਿ ਉਨ੍ਹਾਂ ਨਾਲ ਕੋਈ ਰਿਸ਼ਤੇਦਾਰ ਜਾਂ ਮਾਪੇ ਨਹੀਂ ਸਨ।  

ਟੈਕਸਾਸ ਦੇ ਐਲ ਪਾਸ ਤੋਂ ਪਾਰ ਉੱਤਰੀ ਸਰਹੱਦੀ ਸ਼ਹਿਰ ਸਿਉਦਾਦ ਜੁਆਰੇਜ਼ ਵੱਲ ਜਾਣ ਵਾਲੇ ਹਾਈਵੇਅ 'ਤੇ ਵਾਹਨ ਨੂੰ ਜਾਂਚ ਲਈ ਰੋਕਿਆ ਗਿਆ ਸੀ। ਜਾਂਚ ਮਗਰੋਂ ਗੱਡੀ ਦੇ ਡਰਾਈਵਰ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਨਾਬਾਲਗਾਂ ਨੂੰ ਬਾਲ ਕਲਿਆਣ ਕੇਂਦਰ ਵਿਚ ਲਿਜਾਇਆ ਗਿਆ। ਬਾਕੀਆਂ ਬਾਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਜ਼ਿਕਰਯੋਗ ਹੈ ਕਿ ਬੱਚਿਆਂ ਦੀ ਅਕਸਰ ਮੈਕਸੀਕੋ ਰਾਹੀਂ ਤਸਕਰੀ ਕੀਤੀ ਜਾਂਦੀ ਹੈ ਤਾਂ ਜੋ ਉਹਨਾਂ ਮਾਪਿਆਂ ਜਾਂ ਰਿਸ਼ਤੇਦਾਰਾਂ ਨਾਲ ਦੁਬਾਰਾ ਮਿਲਾਇਆ ਜਾ ਸਕੇ ਜੋ ਪਹਿਲਾਂ ਹੀ ਸੰਯੁਕਤ ਰਾਜ ਅਮਰੀਕਾ ਚਲੇ ਗਏ ਹਨ।