ਅਮਰੀਕਾ ਨੇ 31 ਦਸੰਬਰ ਤੱਕ ਭਾਰਤ ਵਿਚ ਵੀਜ਼ਾ ਬਿਨੈਕਾਰਾਂ ਨੂੰ ਇੰਟਰਵਿਊ ਦੀ ਸ਼ਰਤ 'ਚ ਦਿੱਤੀ ਛੋਟ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਅਮਰੀਕਾ ਦੇ ਇਕ ਸੀਨੀਅਰ ਡਿਪਲੋਮੈਟ ਨੇ ਭਾਰਤੀ ਭਾਈਚਾਰੇ ਦੇ ਨੇਤਾਵਾਂ ਨੂੰ ਇਹ ਜਾਣਕਾਰੀ ਦਿੱਤੀ।

US Waives In-Person Interview For Many Visas For Indians Till December

 


ਨਵੀਂ ਦਿੱਲੀ: ਅਮਰੀਕਾ ਨੇ ਇਸ ਸਾਲ 31 ਦਸੰਬਰ ਤੱਕ ਭਾਰਤ ਵਿਚ ਆਪਣੇ ਦੂਤਾਵਾਸ ਵਿਚ ਵਿਦਿਆਰਥੀਆਂ ਅਤੇ ਕਰਮਚਾਰੀਆਂ ਸਮੇਤ ਕਈ ਵੀਜ਼ਾ ਬਿਨੈਕਾਰਾਂ ਨੂੰ ਵਿਅਕਤੀਗਤ ਤੌਰ 'ਤੇ ਹਾਜ਼ਰ ਹੋਣ ਅਤੇ ਇੰਟਰਵਿਊ ਦੇਣ ਦੀ ਸ਼ਰਤ ਵਿਚ ਛੋਟ ਦਿੱਤੀ ਹੈ। ਅਮਰੀਕਾ ਦੇ ਇਕ ਸੀਨੀਅਰ ਡਿਪਲੋਮੈਟ ਨੇ ਭਾਰਤੀ ਭਾਈਚਾਰੇ ਦੇ ਨੇਤਾਵਾਂ ਨੂੰ ਇਹ ਜਾਣਕਾਰੀ ਦਿੱਤੀ।

US visas

ਜਿਨ੍ਹਾਂ ਬਿਨੈਕਾਰਾਂ ਨੂੰ ਛੋਟ ਦਿੱਤੀ ਗਈ ਹੈ ਉਹਨਾਂ ਵਿਚ ਵਿਦਿਆਰਥੀ (F, M ਅਤੇ ਅਕਾਦਮਿਕ J ਵੀਜ਼ਾ), ਵਰਕਰ (H-1, H-2, H-3 ਅਤੇ ਵਿਅਕਤੀਗਤ L ਵੀਜ਼ਾ), ਸੱਭਿਆਚਾਰ ਅਤੇ ਅਸਾਧਾਰਣ ਯੋਗਤਾ ਵਾਲੇ ਲੋਕ (O, P ਅਤੇ Q ਵੀਜ਼ਾ) ਸ਼ਾਮਲ ਹਨ।

US visa

ਦੱਖਣੀ ਏਸ਼ੀਆ ਭਾਈਚਾਰੇ ਦੇ ਨੇਤਾ ਅਤੇ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਦੇ ਏਸ਼ੀਆਈ ਅਮਰੀਕੀਆਂ ਲਈ ਸਲਾਹਕਾਰ ਅਜੈ ਜੈਨ ਭੂਟੋਰੀਆ ਨੇ ਦੱਖਣੀ ਮੱਧ ਏਸ਼ੀਆ ਦੇ ਸਹਾਇਕ ਵਿਦੇਸ਼ ਮੰਤਰੀ ਡੋਨਾਲ ਲੂ ਨਾਲ ਮੁਲਾਕਾਤ ਤੋਂ ਬਾਅਦ ਕਿਹਾ, ''ਵੀਜ਼ਾ ਬਿਨੈਕਾਰਾਂ ਨੂੰ ਇਸ ਸਹਿਯੋਗ ਦੀ ਬਹੁਤ ਜ਼ਰੂਰਤ ਸੀ। ਇਹ ਸਾਡੇ ਦੋਸਤਾਂ ਅਤੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਲਈ ਬਹੁਤ ਮਦਦਗਾਰ ਹੋਵੇਗਾ ਅਤੇ ਉਹਨਾਂ ਦੀਆਂ ਬਹੁਤ ਸਾਰੀਆਂ ਚਿੰਤਾਵਾਂ ਖਤਮ ਹੋ ਜਾਣਗੀਆਂ ਅਤੇ ਅਸੁਵਿਧਾਵਾਂ ਦੂਰ ਹੋ ਜਾਣਗੀਆਂ”।