Punjaban dies in Canada Tapa News: ਪੰਜਾਬ ਦੀ ਧੀ ਦੀ ਕੈਨੇਡਾ ਵਿਚ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
Punjaban dies in Canada Tapa News: ਬਠਿੰਡਾ ਦੇ ਤਪਾ ਦੀ ਰਹਿਣ ਵਾਲੀ ਮ੍ਰਿਤਕ
Punjaban dies in Canada Tapa News
Punjaban dies in Canada Tapa News: ਪੰਜਾਬ ਦੀ ਧੀ ਦੀ ਕੈਨੇਡਾ ਵਿਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਦੀ ਪਹਿਚਾਣ ਨਵਦੀਪ ਕੌਰ ਵਜੋਂ ਹੋਈ ਹੈ। ਜੋ ਕਿ ਉਚੇਰੀ ਪੜ੍ਹਾਈ ਲਈ ਸਵਾ ਸਾਲ ਪਹਿਲਾਂ ਹੀ ਵਿਦੇਸ਼ ਗਈ ਹੈ। ਮ੍ਰਿਤਕ ਬਠਿੰਡਾ ਦੇ ਤਪਾ ਦੀ ਰਹਿਣ ਵਾਲੀ ਸੀ।
ਜਾਣਕਾਰੀ ਦਿੰਦਿਆਂ ਨਵਦੀਪ ਦੇ ਮਾਪਿਆਂ ਨੇ ਦੱਸਿਆ ਕਿ ਨਵਦੀਪ ਕੌਰ ਦਾ ਵਿਆਹ 2 ਸਾਲ ਪਹਿਲਾਂ ਰਾਮਪੁਰਾ ਫੂਲ ਦੇ ਲਵਦੀਪ ਸਿੰਘ ਨਾਲ ਕੀਤਾ ਸੀ। ਉਨ੍ਹਾਂ ਦੱਸਿਆ ਕਿ ਆਈਲੈੱਟਸ ਕਰਨ ਮਗਰੋਂ ਜਨਵਰੀ 2024 'ਚ ਨਵਦੀਪ ਕੌਰ ਪੜ੍ਹਾਈ ਲਈ ਕੈਨੇਡਾ ਗਈ ਸੀ ਪਰ ਉਨ੍ਹਾਂ ਦੇ ਜਵਾਈ ਦੀ ਹਾਲੇ ਵੀਜ਼ੇ ਦੀ ਫਾਈਲ ਲੱਗੀ ਹੋਈ ਸੀ। ਦੋ ਦਿਨ ਪਹਿਲਾਂ ਕੈਨੇਡਾ ਤੋਂ ਫੋਨ ਆਇਆ ਕਿ ਨਵਦੀਪ ਨੂੰ ਦਿਲ ਦਾ ਦੌਰਾ ਪੈਣ ਕਾਰਨ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।