ਨਿਊਜ਼ੀਲੈਂਡ ਵਿਚ ਵਾਪਰਿਆ ਦਰਦਨਾਕ ਹਾਦਸਾ, ਪੰਜਾਬੀ ਧੀ ਦੀ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਪੜਾਈ ਪੂਰੀ ਹੋਣ ਤੋਂ ਬਾਅਦ ਕਰਦੀ ਸੀ ਨੌਕਰੀ

Tragic accident in New Zealand, Punjabi daughter dies

ਅੰਮ੍ਰਿਤਸਰ : ਅੱਜ ਦੇ ਦੌਰ ਵਿੱਚ ਹਰ ਕੋਈ ਚਾਹੇ ਮੁੰਡਾ ਹੋਵੇ ਜਾਂ ਕੁੜੀ ਬਾਹਰ ਜਾ ਕੇ ਪੜਾਈ ਕਰਨਾ ਚਾਹੁੰਦੇ ਹਨ ਤੇ ਮਾਪੇ  ਉਹਨਾਂ ਦੀ ਇੱਛਾ ਨੂੰ ਲੱਖਾਂ ਰੁਪਏ ਖਰਚ ਕੇ ਪੂਰਾ ਵੀ ਕਰ ਦਿੰਦੇ ਹਨ ਪਰ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਕਿ ਬੇਗਾਨੇ ਦੇਸ਼ ਵਿੱਚ ਉਹਨਾਂ ਨਾਲ ਅਣਹੋਣੀ ਘਟਨਾ ਵਾਪਰ ਜੇ ਗਈ।

ਅਜਿਹੀ ਹੀ ਖਬਰ ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਤੋਂ ਆਈ ਹੈ। ਜਿਥੇ ਇਕ ਪੰਜਾਬੀ ਕੁੜੀ ਪਲਵਿੰਦਰ ਕੌਰ  ਸੁਨਹਿਰੀ ਭਵਿੱਖ ਦੀਆਂ ਉਮੀਦਾਂ ਲੈਕੇ ਪੜ੍ਹਾਈ (Study)  ਕਰਨ ਗਈ ਸੀ ਤੇ ਬੀਤੇ ਦਿਨੀ ਇੱਕ ਭਿਆਨਕ ਸੜਕ ਹਾਸਦੇ 'ਚ ਉਸ ਦੀ ਮੌਤ ਹੋ ਗਈ।

ਉਕਤ ਨੌਜਵਾਨ ਕੁੜੀ ਪੰਜਾਬ ਦੇ ਜ਼ਿਲ੍ਹ ਅੰਮ੍ਰਿਤਸਰ ਤਹਿਸੀਲ ਅਜਨਾਲਾ ਦੇ ਪਿੰਡ ਅਨੈਤਪੁਰਾ ਦੀ ਰਹਿਣ ਵਾਲੀ ਸੀ।  ਇਸ ਸਬੰਧੀ ਗੱਲਬਾਤ ਕਰਦਿਆਂ ਪਲਵਿੰਦਰ ਦੇ ਮਾਤਾ ਪਿਤਾ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਚਲਦਿਆ ਲੰਮੇ ਸਮੇਂ ਤੋਂ ਉਹਨਾਂ ਦੀ ਧੀ ਉਹਨਾਂ ਨੂੰ ਮਿਲਣ ਨਹੀ ਆ ਸਕੀ ।

ਉਹਨਾਂ ਦੱਸਿਆ ਕਿ ਉਹਨਾਂ ਦੀ ਧੀ ਨਿਊਜੀਲੈਡ ਵਿਚ ਨਰਸਿੰਗ ਦੀ ਨੌਕਰੀ ਤੋਂ ਕਾਰ ਵਿਚ ਵਾਪਸ ਆ ਰਹੀ ਸੀ ਜਿਸਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਹੈ। ਇਸ ਮੌਕੇ ਪਰਿਵਾਰ ਨੇ ਭਾਰਤ ਅਤੇ ਨਿਊਜ਼ੀਲੈਂਡ ਦੀਆਂ ਦੋਵਾਂ ਸਰਕਾਰਾ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਲੜਕੀ ਪਲਵਿੰਦਰ ਕੌਰ ਦੀ ਲਾਸ਼ ਨੂੰ ਪਿੰਡ ਘੋਗਾ ਵਿਖੇ ਵਾਪਸ ਲਿਆਂਦਾ ਜਾਵੇ।