London News: ਲੰਡਨ 'ਚ ਦੋ ਭਾਰਤੀ ਮੂਲ ਦੇ ਵਿਅਕਤੀਆਂ ਦੀ ਸਜ਼ਾ ਵਧੀ, ਨਸ਼ਾ ਤਸਕਰੀ ਦੇ ਦੋਸ਼ਾਂ ਤਹਿਤ ਹੋਏ ਸੀ ਗ੍ਰਿਫ਼ਤਾਰ 

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਉਕਤ ਸਾਰਾ ਮਾਮਲਾ ਟੈਟਬ ਲਿਮ. ਨਾਲ ਜੁੜਿਆ ਪਾਇਆ ਸੀ, ਜਿਸ ਨਾਲ ਭਾਰਦਵਾਜ ਜੁੜਿਆ ਹੋਇਆ ਸੀ।

Varun Bharadwaj, Anand Tripathi

London News: ਲੰਡਨ - ਹੰਸਲੋ ਦੇ ਦੋ ਭਾਰਤੀ ਮੂਲ ਦੇ ਵਿਅਕਤੀਆਂ ਨੂੰ 28.9 ਮਿਲੀਅਨ ਪੌਂਡ ਦੇ ਨਸ਼ੀਲੇ ਪਦਾਰਥਾਂ ਤੇ 18.7 ਮਿਲੀਅਨ ਪੌਂਡ ਦੀ ਸਿਗਰਟ ਤਸਕਰੀ ਦੇ ਦੋਸ਼ਾਂ ਤਹਿਤ 34 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ ਜੋ ਹੁਣ ਵਧਾ ਕੇ 43 ਸਾਲ ਕਰ ਦਿੱਤੀ ਗਈ ਹੈ। ਲੰਡਨ ਦੀ ਆਇਜ਼ਲਵਰਥ ਕਰਾਊਨ ਕੋਰਟ ਵਿਚ 71 ਦਿਨ ਚੱਲੇ ਮੁਕੱਦਮੇ ਵਿਚ ਵਰੁਣ ਭਾਰਦਵਾਜ(39) ਤੇ ਆਨੰਦ ਤ੍ਰਿਪਾਠੀ(61) ਨੂੰ ਨਸ਼ਾ ਤਸਕਰੀ ਵਿਚ ਦੋਸ਼ੀ ਪਾਇਆ ਗਿਆ ਸੀ ਤੇ ਵਰੁਣ ਭਾਰਦਵਾਜ ਨੂੰ 19 ਸਾਲ ਤੇ ਆਨੰਦ ਤ੍ਰਿਪਾਠੀ ਨੂੰ 15 ਸਾਲ ਦੀ ਸਜ਼ਾ ਸੁਣਾਈ ਗਈ ਹੈ। 

ਸਾਊਥ ਵੈਸਟ ਰੀਜਨਲ ਆਰਗੇਨਾਈਜ਼ਡ ਕ੍ਰਾਈਮ ਯੂਨਿਟ ਤੇ ਕ੍ਰਾਊਨ ਪ੍ਰੋਸੀਕਿਊਸ਼ਨ ਸਰਵਿਸ ਨੇ ਦਲੀਲ ਦਿੱਤੀ ਕਿ ਪਿਛਲੇ ਦਸੰਬਰ ਵਿਚ ਸੁਣਾਈਆਂ ਗਈਆਂ ਸਜ਼ਾਵਾਂ ਘੱਟ ਸਨ ਕਿਉਂਕਿ ਉਨ੍ਹਾਂ ਨੇ ਉਨ੍ਹਾਂ ਨੂੰ ਰੱਦ ਕਰਨ ਲਈ ਅਰਜ਼ੀ ਦਿੱਤੀ ਸੀ ਬੀਤੇ ਵੀਰਵਾਰ ਨੂੰ ਅਪੀਲ ਕੋਰਟ ਵਿਚ ਭਾਰਦਵਾਜ ਦੀ 23 ਸਾਲ ਤੇ ਤ੍ਰਿਪਾਠੀ ਦੀ ਸਜ਼ਾ ਵਧਾ ਕੇ 20 ਸਾਲ ਕਰ ਦਿੱਤੀ ਗਈ।

ਕ੍ਰਾਈਮ ਯੂਨਿਟ ਨੇ ਇਸ ਮਾਮਲੇ ਦੀ ਉਸ ਸਮੇਂ ਜਾਂਚ ਕੀਤੀ ਜਦੋਂ ਇੱਕ ਕਿਸਾਨ ਨੇ ਜਾਨਵਰਾਂ ਦੀ ਖੁਰਾਕ ਦੀ ਸਧਾਰਨ ਡਲਿਵਰੀ ਵਿਚ ਕੋਕੀਨ ਦੇ ਪੈਕਟ ਵੇਖੇ। ਜਾਂਚ ਦੌਰਾਨ ਅਫਸਰਾਂ ਨੂੰ ਇੱਕ ਸ਼ਿਪਿੰਗ ਕੰਟੇਨਰ 'ਚੋਂ 15 ਮਿਲੀਅਨ ਪੌਂਡ ਤੋਂ ਵੱਧ ਦੀ ਕੀਮਤ ਵਾਲੀ 189 ਕਿਲੋਗ੍ਰਾਮ ਕੋਕੀਨ ਮਿਲੀ। ਇਸ ਨੂੰ ਕੋਲੰਬੀਆ ਤੋਂ ਬਰੁੱਕ ਐਸੈਕਸ ਵਿਚ ਲੰਡਨ ਗੇਟਵੇਅ ਪੋਰਟ ਲਈ ਭੇਜਿਆ ਗਿਆ ਸੀ। ਉਕਤ ਸਾਰਾ ਮਾਮਲਾ ਟੈਟਬ ਲਿਮ. ਨਾਲ ਜੁੜਿਆ ਪਾਇਆ ਸੀ, ਜਿਸ ਨਾਲ ਭਾਰਦਵਾਜ ਜੁੜਿਆ ਹੋਇਆ ਸੀ।