Punjab News: ਪੰਜਾਬ ਤੋਂ ਫਰਾਂਸ ਆਪਣੇ ਪੁੱਤਰਾਂ ਕੋਲ ਗਏ ਬਜ਼ੁਰਗ ਦੀ ਹੋਈ ਮੌਤ
An elderly person died in France: 4 ਦਿਨ ਪਹਿਲਾਂ ਹੀ ਵਿਦੇਸ਼ ਗਿਆ ਸੀ ਬਾਪੂ
An elderly person died in France: ਫਰਾਂਸ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਆਪਣੇ ਪੁੱਤਾਂ ਨੂੰ ਮਿਲਣ ਗਏ ਬਜ਼ੁਰਗ ਬਾਪੂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਮਹਿੰਗਾ ਸਿੰਘ ਵਜੋਂ ਹੋਈ ਹੈ, ਜੋ ਕਿ ਪੱਤੜ ਕਲਾਂ, ਜ਼ਿਲ੍ਹਾ ਕਪੂਰਥਲਾ ਦਾ ਰਹਿਣ ਵਾਲਾ ਸੀ। ਮਿਲੀ ਸੂਚਣਾ ਅਨੁਸਾਰ ਇਹ ਬਜ਼ੁਰਗ ਚਾਰ ਦਿਨ ਪਹਿਲਾਂ ਹੀ ਫਰਾਂਸ ਪਹੁੰਚਿਆ ਸੀ।
ਇਹ ਵੀ ਪੜ੍ਹੋ: Punjab News: CM ਮਾਨ ਦਾ ਬਾਦਲ ਪ੍ਰਵਾਰ 'ਤੇ ਨਿਸ਼ਾਨਾ, ਕਿਹਾ ਸੁੱਖ ਵਿਲਾਸ ਦੇ ਕਾਗਜ਼ ਕੱਢ ਲਏ, ਜਲਦੀ ਖੁਸ਼ਖ਼ਬਰੀ ਦੇਵਾਂਗਾ
ਮਹਿੰਗਾ ਸਿੰਘ ਦੀ ਵੱਡੀ ਧੀ ਜੋ ਕੀ ਵਿਆਹੀ ਹੋਈ ਹੈ ਆਪਣੇ ਪਰਿਵਾਰ ਸਮੇਤ ਪੰਜਾਬ ਵਿਚ ਰਹਿ ਰਹੀ ਹੈ, ਜਦਕਿ ਦੋ ਬੇਟੇ ਫਰਾਂਸ ਵਿਚ ਹਨ। ਉਹ ਪਿਛਲੇ ਕਈ ਸਾਲਾਂ ਤੋਂ ਫਰਾਂਸ ਵਿਚ ਰਹਿ ਰਹੇ ਹਨ | ਮਹਿੰਗਾ ਸਿੰਘ ਚਾਰ ਦਿਨ ਪਹਿਲਾਂ ਹੀ ਆਪਣੇ ਪੁੱਤਾਂ ਕੋਲ ਗਿਆ ਸੀ ਜਿਥੇ ਮੰਦਭਾਗਾ ਭਾਣਾ ਵਾਪਰ ਗਿਆ।
ਇਹ ਵੀ ਪੜ੍ਹੋ: Indian Students Died Abroad: ਪਿਛਲੇ ਪੰਜ ਸਾਲਾਂ ਵਿੱਚ ਵਿਦੇਸ਼ਾਂ ਵਿੱਚ 633 ਭਾਰਤੀ ਵਿਦਿਆਰਥੀਆਂ ਦੀ ਹੋਈ ਮੌਤ