ਭਾਰਤੀ ਮੂਲ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੂੰ ਮਿਲਿਆ ਕਵੀਨ ਐਲਿਜ਼ਾਬੈਥ ਐਵਾਰਡ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਇਸ ਸ਼੍ਰੇਣੀ ਵਿਚ ਇਹ ਪਹਿਲਾ ਪੁਰਸਕਾਰ ਹੈ

Suella Braverman

ਲੰਡਨ : ਬਰਤਾਨੀਆ ਵਿਚ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੂੰ ਇਥੇ ਇਕ ਸਮਾਰੋਹ ਦੌਰਾਨ ਮਹਾਰਾਣੀ ਐਲਿਜ਼ਾਬੈਥ ਦੂਜੀ ‘ਵੂਮੈਨ ਆਫ਼ ਦਿ ਈਅਰ’ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਹੈ।

ਇਸ ਸ਼੍ਰੇਣੀ ਵਿਚ ਇਹ ਪਹਿਲਾ ਪੁਰਸਕਾਰ ਹੈ। ਬ੍ਰਿਟਿਸ਼ ਪ੍ਰਧਾਨ ਮੰਤਰੀ ਲਿਜ਼ ਟਰਸ ਦੀ ਕੈਬਨਿਟ ਵਿਚ ਇਸ ਮਹੀਨੇ ਸ਼ਾਮਲ ਕੀਤੀ ਗਈ ਬ੍ਰੇਵਰਮੈਨ (42) ਨੇ ਕਿਹਾ ਕਿ ਮਰਹੂਮ ਮਹਾਰਾਣੀ ਨੂੰ ਸਮਰਪਤ ਏਸ਼ੀਅਨ ਅਚੀਵਰਜ਼ ਐਵਾਰਡਜ਼ 2022 ਵਿਚ ਨਵੀਂ ਭੂਮਿਕਾ ਨਿਭਾਉਣ ਲਈ ਇਹ ਸਨਮਾਨ ਮਿਲਿਆ ਹੈ। ਇਨ੍ਹਾਂ ਪੁਰਸਕਾਰਾਂ ਦਾ ਇਹ 20ਵਾਂ ਸਾਲ ਹੈ। ਇਹ ਬ੍ਰਿਟੇਨ ਵਿਚ ਦਖਣੀ ਏਸ਼ੀਆਈ ਭਾਈਚਾਰੇ ਦੇ ਵਿਅਕਤੀਆਂ ਦੀਆਂ ਪ੍ਰਾਪਤੀਆਂ ਨੂੰ ਮਾਨਤਾ ਦਿੰਦਾ ਹੈ।