Canada News : ਕੈਨੇਡਾ 'ਚ ਸਿੱਖ ਬਜ਼ੁਰਗ ਵਿਅਕਤੀ 'ਤੇ ਹੋਇਆ ਨਸਲੀ ਹਮਲਾ, ਦਾੜ੍ਹੀ ਨੂੰ ਪਾਇਆ ਹੱਥ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

Canada News :ਹਮਲੇ ਵਿੱਚ ਬਜ਼ੁਰਗ ਦੀਆਂ ਕੁਝ ਪੱਸਲੀਆਂ ਟੁੱਟ ਗਈਆਂ

Canada News Old Age Sikh Became Victim of Nasli Attack

 

Canada News Old Age Sikh Became Victim of Nasli Attack: ਕੈਨੇਡਾ 'ਚ ਬਜ਼ੁਰਗ 'ਤੇ ਨਸਲੀ ਹਮਲਾ ਹੋਇਆ ਹੈ। ਗੋਰਿਆਂ ਵਲੋਂ ਉਨ੍ਹਾਂ ਦੀ ਦਾੜੀ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਲੈਂਗਲੀ ਮੈਮੋਰੀਅਲ ਪਾਰਕ 'ਚ 21 ਨਵੰਬਰ ਨੂੰ ਬਜ਼ੁਰਗ ਇੰਦਰਜੀਤ ਸਿੰਘ 'ਤੇ ਹਮਲਾ ਹੋਇਆ।

ਇਹ ਵੀ ਪੜ੍ਹੋ: Gurpurb 2023: ਸ਼ਰਧਾ ਤੇ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਗੁਰੂ ਨਾਨਕ ਦੇਵ ਜੀ ਦਾ 554ਵਾਂ ਪ੍ਰਕਾਸ਼ ਪੁਰਬ 

ਪੀੜਤ ਇੰਦਰਜੀਤ ਸਿੰਘ ਨੇ ਆਪਣੇ 'ਤੇ ਹੋਏ ਇਸ ਹਮਲੇ ਬਾਰੇ ਦੱਸਦਿਆਂ ਕਿਹਾ ਕਿ ਕੰਮ ਤੋਂ ਘਰ ਆਉਣ ਤੋਂ ਬਾਅਦ ਜਦੋਂ ਉਹ ਲੈਂਗਲੀ ਪਾਰਕ ਗਏ ਤਾਂ ਉਥੇ ਮੌਜੂਦ 7-8 ਗੋਰੇ ਲੜਕਿਆਂ 'ਚੋਂ ਇਕ ਨੇ ਉਨ੍ਹਾਂ ਦੀ ਦਾੜ੍ਹੀ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਉਨ੍ਹਾਂ ਨੇ ਧੱਕਾ ਮਾਰ ਦਿਤਾ। ਇਕ ਹੋਰ ਨੌਜਵਾਨ ਨੇ ਉਨ੍ਹਾਂ ਨੂੰ ਲੱਤ ਮਾਰਨ ਦੀ ਕੋਸ਼ਿਸ਼ ਕੀਤੀ ਤੇ ਬਾਕੀ ਦੇ ਮੁੰਡੇ ਵੀ ਪਿੱਛੋਂ ਦੀ ਆ ਗਏ।

ਇਹ ਵੀ ਪੜ੍ਹੋ: visa Free: ਵਿਦੇਸ਼ ਘੁੰਮਣ ਵਾਲਿਆਂ ਲਈ ਖੁਸ਼ਖਬਰੀ, ਇਸ ਦੇਸ਼ ਨੇ ਵੀਜ਼ਾ ਐਂਟਰੀ ਕੀਤੀ ਫਰੀ

ਉਨ੍ਹਾਂ ਮੇਰਾ ਕੋਟ ਖਿੱਚਿਆ ਤੇ ਮੈਂ ਉਥੇ ਹੀ ਡਿੱਗ ਗਿਆ ਤੇ ਉਨ੍ਹਾਂ ਮੇਰੇ ਸਿਰ 'ਤੇ ਠੁੱਡੇ ਮਾਰਨੇ ਸ਼ੁਰੂ ਕਰ ਦਿਤੇ। ਬਜ਼ੁਰਗ ਇੰਦਰਜੀਤ ਸਿੰਘ ਨੇ ਦੱਸਿਆ ਉਥੇ ਮੌਜੂਦ ਲੋਕਾਂ ਨੇ ਮੇਰੀ ਦੀ ਕੋਈ ਮਦਦ ਨਹੀਂ ਕੀਤੀ। ਜਿਹੜੇ ਕੁਝ ਭਾਰਤੀ ਲੋਕ ਉਥੇ ਸਨ, ਉਨ੍ਹਾਂ ਨੇ ਪੁਲਿਸ ਨੂੰ ਬੁਲਾ ਲਿਆ ਪਰ ਉਹ ਵੀ ਦੂਰੋਂ ਹੀ ਦੇਖਦੇ ਰਹੇ। ਹਮਲੇ ਵਿੱਚ ਉਨ੍ਹਾਂ ਦੀਆਂ ਕੁਝ ਪੱਸਲੀਆਂ ਟੁੱਟ ਗਈਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਭਾਈਚਾਰੇ ਨੂੰ ਇਸ ਬਾਰੇ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਅੱਜ ਇਹ ਹਮਲਾ ਮੇਰੇ 'ਤੇ ਹੋਇਆ ਹੈ ਤਾਂ ਕੱਲ੍ਹ ਨੂੰ ਬਾਕੀਆਂ 'ਤੇ ਵੀ ਹੋ ਸਕਦਾ ਹੈ।