ਅਮਰੀਕਾ 'ਚ ਭਾਰਤੀ ਪੁਲਿਸ ਅਫਸਰ ਦੀ ਗੋਲੀ ਮਾਰ ਕੇ ਕੀਤੀ ਹੱਤਿਆ
ਅਮਰੀਕਾ ਦੇ ਕੈਲੀਫੋਰਨੀਆਂ ਸੂਬੇ 'ਚ ਭਾਰਤੀ ਮੂਲ ਦੇ ਇਕ 33 ਸਾਲ ਦਾ ਪੁਲਿਸ ਅਧਿਕਾਰੀ ਦੀ ਡਿਊਟੀ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ...
ਨਿਊਯਾਰਕ (ਭਾਸ਼ਾ): ਅਮਰੀਕਾ ਦੇ ਕੈਲੀਫੋਰਨੀਆਂ ਸੂਬੇ 'ਚ ਭਾਰਤੀ ਮੂਲ ਦੇ ਇਕ 33 ਸਾਲ ਦਾ ਪੁਲਿਸ ਅਧਿਕਾਰੀ ਦੀ ਡਿਊਟੀ ਦੌਰਾਨ ਗੋਲੀ ਮਾਰ ਕੇ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਹਿਛਾਣ ਨਿਊਮੈਨ ਪੁਲਿਸ ਵਿਭਾਗ ਦੇ ਰੋਨਿਲ ਸਿੰਘ ਦੇ ਰੂਪ 'ਚ ਹੋਈ ਹੈ। ਦੱਸ ਦਈਏ ਕਿ ਕਿ੍ਰਸਮਸ ਦੀ ਰਾਤ ਘਟਨਾ ਸੇ ਸਮੇਂ ਰੋਨਿਲ ਓਵਰਟਾਇਮ ਕਰ ਰਿਹਾ ਸੀ।
ਮਾਮਲੇ ਦੀ ਜਾਂਚ ਕਰ ਰਹੇ ਸਟੇਨਿਸਲਾਸ ਕਾਉਂਟੀ ਸ਼ੈਰਿਫ਼ਸ ਵਿਭਾਗ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਘਟਨਾ ਦੇ ਕੁੱਝ ਹੀ ਸਮੇਂ ਬਾਅਦ ਰੇਡੀਓ 'ਤੇ ਉਨ੍ਹਾਂ ਦੀ ਮੌਤ ਦੀ ਖਬਰ ਦੇ ਦਿਤੀ ਗਈ। ਗੋਲੀ ਲੱਗਣ ਤੋਂ ਬਾਅਦ ਉਨ੍ਹਾਂ ਨੂੰ ਸਥਾਂਨਕ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਅਣਪਛਤਾ ਹਮਲਾਵਾਰ ਉੱਥੇ ਤੋਂ ਭੱਜਣ 'ਚ ਕਾਮਯਾਬ ਹੋ ਗਿਆ।
ਮਾਮਲੇ ਦੀ ਜਾਂਚ ਕਰ ਰਹੇ ਵਿਭਾਗ ਨੇ ਸ਼ੱਕੀ ਅਤੇ ਉਸ ਦੇ ਵਾਹਨ ਦਾ ਫੁਟੇਜ ਜਾਰੀ ਕਰ ਲੋਕਾਂ ਤੋਂ ਪਹਿਛਾਣ ਦੀ ਅਪੀਲ ਕੀਤੀ ਹੈ। ਦੱਸ ਦਈਏ ਕਿ ਰੋਨਿਲ ਸਿੰਘ ਸੱਤ ਸਾਲਾਂ ਤੋਂ ਨਿਊਮੈਨ ਪੁਲਿਸ ਵਿਭਾਗ 'ਚ ਕੰਮ ਕਰ ਰਿਹਾ ਸੀ। ਨਿਊਮੈਨ ਪੁਲਿਸ ਵਿਭਾਗ ਤੋਂ ਪਹਿਲਾਂ ਉਹ ਮਸਰਡ ਕਾਉਂਟੀ ਕਾਉਂਟੀ ਸ਼ੈਰਿਫ਼ ਵਿਭਾਗ 'ਚ ਤੈਨਾਤ ਸੀ। ਰੋਨਿਲ ਦੇ ਪਰਵਾਰ 'ਚ ਪਤਨੀ ਅਤੇ ਪੰਜ ਮਹੀਨੇ ਦਾ ਪੁੱਤਰ ਹੈ।
ਇਕ ਰਿਪੋਰਟ ਮੁਤਾਬਕ ਰੋਨਿਲ ਫਿਜੀ ਦੇ ਰਹਿਣ ਵਾਲੇ ਸੀ। ਕੈਲੀਫੋਰਨੀਆਂ ਦੇ ਗਵਰਨਰ ਐਡਮੰਡ ਬ੍ਰਾਊਨ ਤੋਂ ਇਲਾਵਾ ਨਿਊਯਾਰਕ ਪੁਲਿਸ ਕਮਿਸ਼ਨਰ ਅਤੇ ਇੰਡੀਅਨ ਆਫਿਸਰਸ ਸੋਸਾਇਟੀ ਨੇ ਵੀ ਉਨ੍ਹਾਂ ਦੇ ਦੇਹਾਂਤ 'ਤੇ ਸੋਗ ਜਾਹਿਰ ਕੀਤਾ ਹੈ। ਦੂਜੇ ਪਾਸੇ ਅਮਰੀਕਾ 'ਚ ਕਿ੍ਰਸਮਸ ਦੀ ਰਾਤ ਇਕ ਘਰ 'ਚ ਅੱਗ ਲਗਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ ਸੀ ਜਿਸ ਚ ਤਿੰਨ ਨਬਾਲਿਗ ਬੱਚੇ ਸਨ।
ਮਰਨ ਵਾਲਿਆਂ 'ਚ ਤਿੰਨੇ ਭਰਾ-ਭੈਣ ਭਾਰਤੀ ਸਨ। ਇਹ ਘਟਨਾ ਅਮਰੀਕਾ ਦੇ ਕਾਲਿਅਰਵਿਲ ਸ਼ਹਿਰ ਦੀ ਹੈ ਜਿੱਥੇ ਕਿ੍ਰਸਮਸ ਦੀ ਰਾਤ ਨੂੰ ਇਕ ਹੀ ਘਰ 'ਚ ਮਾਤਮ ਛਾ ਗਿਆ।