Italy News: ਗੁਸਤਾਲਾ ਤੋਂ ਉਮੀਦਵਾਰ ਵਜੋਂ ਚੋਣ ਮੈਦਾਨ ’ਚ ਆਏ ਗੁਰਮੇਲ ਸਿੰਘ ਭੱਟੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

8 ਅਤੇ 9 ਜੂਨ ਨੂੰ ਹੋਣ ਜਾ ਰਹੀਆਂ ਨਗਰ ਕੌਸਲ ਦੀਆਂ ਚੋਣਾਂ

Gurmail Singh Bhatti came to election field as a candidate from Guastalla

Italy News: ਇਟਲੀ ਵਿਚ  8 ਅਤੇ 9 ਜੂਨ ਨੂੰ ਹੋਣ ਜਾ ਰਹੀਆਂ ਨਗਰ ਕੌਸਲ ਦੀਆਂ ਚੋਣਾਂ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਭਾਰਤੀ ਮੂਲ ਦੇ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰ ਰਹੀਆਂ ਹਨ। ਇਸੇ ਤਰ੍ਹਾਂ ਇਟਲੀ ਦੇ ਰਿਜੋਇਮੀਆ ਸਟੇਟ ਦੇ ਗੁਸਤਾਲਾ ਤੋਂ ਨਗਰ ਕੌਂਸਲ  ਚੋਣਾਂ ਵਿਚ ਗੁਰਮੇਲ ਸਿੰਘ ਭੱਟੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਜੋ ਕਿ ਅਵਾਂਤੀ ਗੁਸਤਾਲਾ ਪਾਰਟੀ ਤੋਂ ਚੋਣ ਲੜਨਗੇ।

ਗੁਰਮੇਲ ਸਿੰਘ ਭੱਟੀ ਪਿਛੋਕੜ ਤੋਂ  ਜਿਲਾ ਨਵਾਂ ਸ਼ਹਿਰ ਦੇ ਪਿੰਡ ਰਾਮਪੁਰ ਅਟਾਰੀ ਨਾਲ਼ ਸਬੰਧਤ ਹਨ ਅਤੇ ਤਰਕੀਰਬਨ 30 ਸਾਲ ਪਹਿਲਾਂ ਇਟਲੀ ਪਹੁੰਚੇ ਸਨ। ਭੱਟੀ ਨੂੰ ਨਗਰ ਕੌਸਲ ਦੀਆਂ ਇਨ੍ਹਾਂ ਚੋਣਾਂ ਵਿਚ ਉਮਦੀਵਾਰ ਐਲਾਨੇ ਜਾਣ ਨਾਲ ਸਮੁੱਚੇ ਭਾਰਤੀਆਂ ਦਾ ਮਾਣ ਵਧਿਆ ਹੈ। ਉਨ੍ਹਾਂ ਦਸਿਆ ਕਿ ਗੁਸਤਾਲਾ ਭਾਰਤੀ ਭਾਈਚਾਰੇ ਤੋਂ ਇਲਾਵਾ ਹੋਰਨਾਂ ਮੂਲ ਦੇ ਲੋਕਾਂ ਦਾ ਵੀ ਸਮਰਥਨ ਮਿਲ ਰਿਹਾ ਹੈ।         

(For more Punjabi news apart from Gurmail Singh Bhatti came to election field as a candidate from Guastalla, stay tuned to Rozana Spokesman)