UNITED SIKHS ਨੇ ਕੀਤਾ ਇੱਕ ਹੋਰ ਵੱਡਾ ਉਪਰਾਲਾ, Boxing Day ‘ਤੇ ਕੀਤਾ ਖੂਨ ਦਾਨ
ਲਗਾਤਾਰ ਦੂਸਰੇ ਸਾਲ ਲੰਡਨ ਦੀ ਯੂਨਾਇਟਡ ਸਿੱਖ ਨੇ ਬਾਕਸਿੰਗ ਡੇਅ ‘ਤੇ ਕੈਨੇਡੀਅਨ ਬਲੱਡ ਸਰਵਿਸ ਦਾਂ ਸਾਰੀਆਂ ਸਥਾਨਕ ..
ਲੰਡਨ- ਲਗਾਤਾਰ ਦੂਸਰੇ ਸਾਲ ਲੰਡਨ ਦੀ UNITED SIKHS ਨੇ ਬਾਕਸਿੰਗ ਡੇਅ ‘ਤੇ ਕੈਨੇਡੀਅਨ ਬਲੱਡ ਸਰਵਿਸ ਦਾਂ ਸਾਰੀਆਂ ਸਥਾਨਕ ਨਿਯੁਕਤੀਆਂ ਨੂੰ ਖੂਨ ਦਾਨ ਕੀਤਾ ਅਤੇ ਦੂਜਿਆਂ ਨੂੰ ਵੀ ਖੂਨ ਦਾਨ ਕਰਨ ਦੀ ਅਪੀਲ ਕੀਤੀ।
UNITED SIKHS ਲੰਡਨ ਦੀ ਸਿੱਖ ਸਹਾਇਤਾ ਕੋਆਰਡੀਨੇਟਰ ਗੁਰਮੀਤ ਕੌਰ ਨੇ ਕਿਹਾ ਕਿ ਲੰਡਨ ਬਲੱਡ ਡੋਨਰ ਵਿਖੇ 62 ਨਿਯੁਕਤੀਆਂ ਭਰਨੀਆਂ ਕਮਿਊਨਟੀ ਨੂੰ ਵਾਪਸ ਦੇਣ ਅਤੇ ਧਾਰਮਿਕ ਮਹੱਤਤਾ ਵਾਲੇ ਦਿਨ ਨੂੰ ਮਾਨਤਾ ਦੇਣ ਦਾ ਇਕ ਵਧੀਆ ਤਰੀਕਾ ਹੈ।
ਉਹਨਾਂ ਕਿਹਾ ਕਿ ਇੰਝ ਕਰ ਕੇ ਅਸੀਂ ਸਿੱਖ ਧਰਮ ਦੇ ਇਕ ਛੋਟੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਨੂੰ ਯਾਦ ਕਰਦੇ ਹਾਂ। ਛੋਟੇ ਸਾਹਿਬਜ਼ਾਦੇ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਲਈ ਖੜ੍ਹੇ ਹੋਏ ਸਨ ਅਤੇ ਭਾਰਤ ਵਿਚ ਉਸ ਸਮੇਂ ਦੇ ਸਾਮਰਾਜ ਦੁਆਰਾ ਉਨ੍ਹਾਂ ਨੂੰ ਜ਼ਿੰਦਾ ਨੀਹਾਂ ਵਿਚ ਚਿਣ ਦਿੱਤਾ ਗਿਆ ਸੀ।
ਰਿਚਮੈਨ ਨੇ ਕਿਹਾ ਕਿ ਕੈਨੇਡੀਅਨ ਬਲੱਡ ਸਰਵਿਸਿਜ਼ ਨੂੰ 5 ਜਨਵਰੀ ਤੋਂ ਪਹਿਲਾਂ 23,000 ਬਲੱਡ ਡੋਨਰ ਦੀ ਜ਼ਰੂਰਤ ਹੈ। ਦੱਸ ਦਈਏ ਕਿ UNITED SIKHS ਦਾ ਇਹ ਕੋਈ ਪਹਿਲਾਂ ਨੇਕ ਕੰਮ ਨਹੀਂ ਹੈ ਇਸ ਤੋਂ ਪਹਿਲਾਂ UNITED SIKHS ਉੜੀਸਾ ਵਿਚ ਮੰਗੂ ਮੱਠ ਨੂੰ ਢਾਹੁਣ ਦੇ ਮਾਮਲੇ ਨੂੰ ਲੈ ਕੇ ਇਸ ਜਗ੍ਹਾਂ ‘ਤੇ ਡਟ ਕੇ ਪਹਿਰਾ ਦੇ ਚੁੱਕੀ ਹੈ।