ਮਨੀਲਾ ਤੋਂ ਆਈ ਦੁਖਦਾਈ ਖ਼ਬਰ, ਪੰਜਾਬਣ ਔਰਤ ਦੀ ਕੀਤੀ ਹੱਤਿਆ
15 ਸਾਲ ਤੋਂ ਪਰਿਵਾਰ ਨਾਲ ਮਨੀਲ ਰਹਿ ਰਹੀ ਸੀ ਮ੍ਰਿਤਕ ਔਰਤ
ਮੁਹਾਲੀ : ਪੰਜਾਬ (Punjab) ਦੀ ਧਰਤੀ ਤੋਂ ਹਰ ਸਾਲ ਹਜ਼ਾਰਾਂ ਨੌਜਵਾਨ ਵਿਦੇਸ਼ੀ ਧਰਤੀ ’ਤੇ ਸੁਨਿਹਰੇ ਭਵਿੱਖ ਦੀ ਆਸ ਲੈ ਕੇ ਜਾਂਦੇ ਹਨ। ਇਸ ਦੇ ਨਾਲ ਹੀ ਅਨੇਕਾਂ ਪੰਜਾਬੀ ਨੌਜਵਾਨ ( Punjabi youth) ਜ਼ਿੰਦਗੀ ਦੇ ਸੰਘਰਸ਼ ਨਾਲ ਜੂਝਦੇ ਹੋਏ ਮੌਤ ਦੇ ਮੂੰਹ ( Death of a Punjabi youth) ਵਿਚ ਜਾ ਪੈਂਦੇ ਹਨ।
ਅਜਿਹਾ ਹੀ ਮਾਮਲਾ ਫਿਲਪੀਨਜ਼ ਤੋਂ ਸਾਹਮਣੇ ਆਇਆ ਹੈ। ਜਿਥੇ ਪੰਜਾਬਣ ਔਰਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਮਨਜੀਤ ਕੌਰ (40) ਪਤਨੀ ਬਲਜੀਤ ਸਿੰਘ ਵਜੋਂ ਹੋਈ ਹੈ। ਜੋ ਆਪਣੇ ਰਿਵਾਰ ਸਮੇਤ ਬੀਤੇ ਕਰੀਬ 15 ਸਾਲ ਤੋਂ ਮਨੀਲਾ ਫਿਲਪਾਇਨ ਵਿਖੇ ਰਹਿ ਰਹੀ ਸੀ। ਜਾਣਕਾਰੀ ਅਨੁਸਾਰ
ਅੱਜ ਸਵੇਰੇ ਕਰੀਬ 9.30 ਵਜੇ ਮਨਜੀਤ ਕੌਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮਨਜੀਤ ਕੌਰ ਦੇ ਕਤਲ ਦੀ ਖ਼ਬਰ ਸੁਣਦਿਆਂ ਪੂਰੇ ਇਲਾਕੇ ''ਚ ਸੋਗ ਦੀ ਲਹਿਰ ਦੌੜ ਗਈ। ਮਨਜੀਤ ਕੌਰ ਆਪਣੇ ਪਿੱਛੇ ਆਪਣੀ ਇਕ ਧੀ ਅਤੇ ਕਰੀਬ 10 ਸਾਲ ਦਾ ਬੇਟਾ ਛੱਡ ਗਈ ਹੈ। ਮਨਜੀਤ ਕੌਰ ਆਪਣੇ ਪਤੀ ਨਾਲ ਕਰੀਬ ਢਾਈ ਮਹੀਨੇ ਪਹਿਲਾਂ ਹੀ ਭਾਰਤ ਆਈ ਸੀ।