ਪ੍ਰੀਤਮ ਸਿੰਘ ਸਿੰਗਾਪੁਰ ਦੀ ਸੰਸਦ ਵਿਚ ਬਣੇ ਵਿਰੋਧੀ ਧਿਰ ਦੇ ਆਗੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਪਰਾਈ ਧਰਤੀ 'ਤੇ ਪੰਜਾਬੀਆਂ ਦੀ ਬੱਲੇ-ਬੱਲੇ

Pritam Singh

ਸਿੰਗਾਪੁਰ, 28 ਜੁਲਾਈ : ਭਾਰਤੀ ਮੂਲ ਦੇ ਰਾਜਸੀ ਆਗੂ ਪ੍ਰੀਤਮ ਸਿੰਘ ਨੂੰ ਸਿੰਗਾਪੁਰ ਦੀ ਸੰਸਦ ਵਿਚ ਵਿਰੋਧੀ ਧਿਰ ਦਾ ਨੇਤਾ ਨਾਮਜ਼ਦ ਕੀਤਾ ਗਿਆ ਹੈ। ਇਹ ਦੇਸ਼ ਦੇ ਇਤਿਹਾਸ ਵਿਚ ਪਹਿਲੀ ਅਜਿਹੀ ਨਿਯੁਕਤੀ ਹੈ। ਪ੍ਰੀਤਮ ਸਿੰਘ ਦੀ ਵਰਕਰਜ਼ ਪਾਰਟੀ ਨੇ 10 ਜੁਲਾਈ ਨੂੰ ਹੋਈਆਂ ਆਮ ਚੋਣਾਂ ਵਿਚ 10 ਸੀਟਾਂ ਜਿੱਤੀਆਂ ਸਨ

ਅਤੇ ਇਹ ਸਿੰਗਾਪੁਰ ਦੀ ਸੰਸਦ ਵਿਚ ਸੱਭ ਤੋਂ ਵੱਡੀ ਵਿਰੋਧੀ ਪਾਰਟੀ ਬਣ ਗਈ ਸੀ। 43 ਸਾਲਾ ਪ੍ਰੀਤਮ ਸਿੰਘ ਦੀ ਪਾਰਟੀ ਨੇ 93 ਸੀਟਾਂ 'ਤੇ ਚੋਣਾਂ ਲੜੀਆਂ ਸਨ। ਸੰਸਦੀ ਦਫ਼ਤਰ ਨੇ ਬਿਆਨ ਜਾਰੀ ਕਰ ਕੇ ਦਸਿਆ ਕਿ ਸਿੰਗਾਪੁਰ ਦੀ ਸੰਸਦ ਵਿਚ ਕਦੇ ਵੀ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਨਹੀਂ ਰਿਹਾ ਅਤੇ ਨਾ ਹੀ ਸੰਵਿਧਾਨ ਜਾਂ ਸੰਸਦ ਦੇ ਸਥਾਈ ਹੁਕਮਾਂ ਵਿਚ ਅਜਿਹੇ ਅਹੁਦੇ ਦਾ ਪ੍ਰਬੰਧ ਹੈ।