ਭਾਰਤ-ਨਿਊਜ਼ੀਲੈਂਡ ਸਿੱਧੀ ਹਵਾਈ ਯਾਤਰਾ 2026 ਦੇ ਵਿਚ ਸ਼ੁਰੂ ਕਰਨ ਦੀ ਸਹਿਮਤੀ ਬਣੀ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

5 ਜੂਨ 2020 ਦੇ ਵਿਚ ਨਵੀਂ ਦਿੱਲੀ ਤੋਂ ਔਕਲੈਂਡ ਵਿਖੇ ਏਅਰ ਇੰਡੀਆਂ ਦੀ ਪਹਿਲੀ ਫਲਾਈਟ ਆਈ ਸੀ

India-New Zealand direct air travel in 2026

ਔਕਲੈਂਡ (ਹਰਜਿੰਦਰ ਸਿੰਘ ਬਸਿਆਲਾ): ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜੋ ਵਪਾਰ ਦਲ ਵਪਾਰ ਮੰਤਰੀ ਅਤੇ ਔਕਲੈਂਡ ਮੇਅਰ ਦੇ ਨਾਲ ਇੰਡੀਆ ਗਿਆ ਹੋਇਆ ਹੈ, ਨੇ ਇਸ ਸਬੰਧੀ ਗੱਲਬਾਤ ਕਰ ਲਈ ਹੈ। ਹਾਈ ਕਮਿਸ਼ਨ ਵੱਲੋਂ ਵਿਖਾਏ ਗਏ ਸਲਾਈਡ ਸ਼ੋਅ ਵਿਚ ਦਰਸਾਇਆ ਗਿਆ ਹੈ ਕਿ ਇਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

ਔਕਲੈਂਡ ਅਤੇ ਦਿੱਲੀ ਹਵਾਈ ਅੱਡੇ ਇਸ ਸਿੱਧੀ ਫਲਾਈਟ ਲਈ ਸਹਿਮਤ ਹਨ। ਅਗਲਾ ਕੰਮ ਏਅਰਲਾਈਨ ਨੇ ਕਰਨਾ ਹੈ ਅਤੇ ਆਪਣੇ ਜਹਾਜ਼ਾਂ ਦੀ ਸਮਰੱਥਾ ਅਨੁਸਾਰ ਇਹ ਪ੍ਰੋਗਰਾਮ ਉਲੀਕਿਆ ਜਾਣਾ ਹੈ। ਇਹ ਗੱਲ ਪੱਕੀ ਹੋ ਗਈ ਹੈ ਕਿ 2026 ਦੇ ਵਿਚ ਸਿੱਧਾ ਹਵਾਈ ਸਫ਼ਰ ਸ਼ੁਰੂ ਹੋ ਜਾਵੇਗਾ।

ਵਰਨਣਯੋਗ ਹੈ ਕਿ  1926 ਦੇ ਵਿਚ ਭਾਰਤ ਦੀ ਹਾਕੀ ਟੀਮ ਸਮੁੰਦਰੀ ਜਹਾਜ਼ ਰਾਹੀਂ ਨਿਊਜ਼ੀਲੈਂਡ ਕਈ ਦਿਨਾਂ ਬਾਅਦ ਪਹੁੰਚੀ ਸੀ। ਇਸ ਗੱਲ ਨੂੰ 2026 ਦੇ ਵਿਚ 100 ਸਾਲ ਹੋ ਜਾਣੇ ਹਨ। 5 ਜੂਨ 2020 ਦੇ ਵਿਚ ਨਵੀਂ ਦਿੱਲੀ ਤੋਂ ਔਕਲੈਂਡ ਵਿਖੇ ਏਅਰ ਇੰਡੀਆਂ ਦੀ ਪਹਿਲੀ ਫਲਾਈਟ ਆਈ ਸੀ ਅਤੇ ਫਿਰ ਹੋਰ ਕੁਝ ਚੱਲੀਆਂ ਸਨ ਜੋ ਕਿ ਕਰੋਨਾ ਕਰਕੇ ਫਸੇ ਭਾਰਤੀਆਂ ਨੂੰ ਇਥੋਂ ਲੈ ਕੇ ਗਈਆਂ ਸਨ। ਇਹ ਫਲਾਈਟ ਲਗਪਗ 16 ਘੰਟੇ ਦੀ ਸੀ।