ਫ਼ਰੀਦਕੋਟ ਜ਼ਿਲ੍ਹੇ ਦਾ ਸਿੱਖ ਨੌਜਵਾਨ ਕੈਨੇਡੀਅਨ ਪੁਲਿਸ ’ਚ ਹੋਇਆ ਭਰਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਕੈਨੇਡੀਅਨ ਪੁਲਿਸ ’ਚ ਭਰਤੀ ਹੋਣ ’ਤੇ ਅਮਰਿੰਦਰ ਸਿੰਘ ਬਰਾੜ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੈ

A Sikh youth from Faridkot district joined the Canadian police

ਫ਼ਰੀਦਕੋਟ (ਗੁਰਿੰਦਰ ਸਿੰਘ) : ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਸਿਬੀਆਂ ਤਹਿਸੀਲ ਕੋਟਕਪੂਰਾ ਗੁਰਲਾਲ ਸਿੰਘ ਬਰਾੜ ਦੇ ਪੁੱਤਰ ਅਮਰਿੰਦਰ ਸਿੰਘ ਬਰਾੜ ਨੇ ਕੈਨੇਡੀਅਨ ਪੁਲਿਸ ’ਚ ਭਰਤੀ ਹੋ ਕੇ ਨਾ ਸਿਰਫ਼ ਅਪਣੇ ਮਾਂ-ਪਿਉ ਦਾ ਸਗੋਂ ਅਪਣੇ ਦਾਦਾ ਊਧਮ ਸਿੰਘ ਸਿੰਘ ਬਰਾੜ ਜੋ ਇਲਾਕੇ ਦੇ ਮੰਨੇ-ਪ੍ਰਮੰਨੇ ਟਕਸਾਲੀ ਅਕਾਲੀ ਸਨ, ਦਾ ਨਾਮ ਤੇ ਨਾਲ ਹੀ ਅਪਣੇ ਪਿੰਡ ਸਿਬੀਆਂ, ਜ਼ਿਲ੍ਹਾ ਫ਼ਰੀਦਕੋਟ ਅਤੇ ਪੰਜਾਬ ਦਾ ਨਾਮ ਵੀ ਪੂਰੀ ਦੁਨੀਆਂ ’ਚ ਰੌਸ਼ਨ ਕੀਤਾ ਹੈ। 

ਕੈਨੇਡੀਅਨ ਪੁਲਿਸ ’ਚ ਭਰਤੀ ਹੋਣ ’ਤੇ ਅਮਰਿੰਦਰ ਸਿੰਘ ਬਰਾੜ ਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੈ। ਅਮਰਿੰਦਰ ਸਿੰਘ ਬਰਾੜ ਦੇ ਪਿਤਾ ਗੁਰਲਾਲ ਸਿੰਘ ਬਰਾੜ ਨੇ ਦਸਿਆ ਕਿ ਅਪਣੇ ਦਾਦਾ ਸੀਨੀਅਰ ਅਕਾਲੀ ਲੀਡਰ ਸਵ. ਊਧਮ ਸਿੰਘ ਦੁਆਰਾ ਦਿਤੇ ਚੰਗੇ ਸੰਸਕਾਰਾਂ ਦੀ ਬਦੌਲਤ ਅੱਜ ਉਹ ਇਸ ਮੁਕਾਮ ’ਤੇ ਪਹੁੰਚਿਆ ਹੈ।