Sangrur News: ਸੰਗਰੂਰ ਦੀ ਧੀ ਨੇ ਵਿਦੇਸ਼ ਵਿਚ ਚਮਕਾਇਆ ਨਾਂ, ਇਟਲੀ 'ਚ ਬਣੀ ਡਾਕਟਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

Sangrur News: ਪਿੰਡ ਬਡਰੁੱਖਾਂ ਨਾਲ ਸਬੰਧਿਤ ਹੈ ਰੋਮਰਾਜ ਕੌਰ

Romraj Kaur became a doctor in Italy Badrukh, Sangrur News

Romraj Kaur became a doctor in Italy Badrukh,Sangrur News: ਸੰਗਰੂਰ ਜ਼ਿਲ੍ਹੇ ਦੇ ਪ੍ਰਸਿੱਧ ਪਿੰਡ ਬਡਰੁੱਖਾਂ ਨਾਲ਼ ਸਬੰਧਿਤ ਪੰਜਾਬੀ ਪਰਿਵਾਰ ਦੀ ਹੋਣਹਾਰ ਧੀ ਰੋਮਰਾਜ ਕੌਰ ਨੇ ਇਟਲੀ 'ਚ ਮੈਡੀਕਲ ਖੇਤਰ ਵਿੱਚ ਮਾਸਟਰ ਡਿਗਰੀ ਹਾਸਲ ਕਰਕੇ ਡਾਕਟਰ ਬਣਨ ਦਾ ਮਾਣ ਹਾਸਿਲ ਕੀਤਾ ਹੈ।

ਪਿਛਲੇ ਦਿਨੀਂ ਰੋਮਰਾਜ ਕੌਰ ਨਾਂ ਦੀ ਇਸ ਲੜਕੀ ਨੇ ਇਟਲੀ ਦੀ ਲਾ ਸਪੀਐਨਸਾ ਯੂਨੀਵਰਸਿਟੀ ਤੋਂ ਡਾਕਟਰੀ ਦੀ ਉੱਚ ਪੱਧਰੀ ਪੜਾਈ ਵਿਚ 6 ਸਾਲ ਦੀ ਡਿਗਰੀ ਸਪੂਰਨ ਕਰਦਿਆਂ ਆਪਣੇ ਸੁਪਨੇ ਨੂੰ ਸਕਾਰ ਕੀਤਾ।

ਰੋਮਰਾਜ ਹੁਣ ਔਰਤਾਂ ਦੇ ਰੋਗਾਂ ਦੇ ਇਲਾਜ ਲਈ ਆਪਣਾ ਕੈਰੀਅਰ ਸ਼ੁਰੂ ਕਰੇਗੀ। ਲੜਕੀ ਦੇ ਪਿਤਾ ਰਾਜਿੰਦਰ ਸਿੰਘ  ਅਤੇ ਮਾਤਾ ਸਰਬਜੀਤ ਕੌਰ ਨੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਦੱਸਿਆ ਕਿ ਉਨਾਂ ਦੀ ਬੇਟੀ ਰੋਮਰਾਜ ਕੌਰ ਪੜਾਈ ਵਿੱਚ ਸ਼ੁਰੂ ਤੋਂ ਹੀ ਹੁਸ਼ਿਆਰ ਸੀ।

ਰੋਮਰਾਜ ਦੀ ਇਸ ਪ੍ਰਾਪਤੀ ਦੇ ਨਾਲ਼ ਇਟਲੀ ਦੀ ਧਰਤੀ 'ਤੇ ਪੂਰੇ ਭਾਰਤੀ ਭਾਈਚਾਰੇ ਦਾ ਮਾਣ ਵਧਿਆ ਹੈ। ਪਿਛੋਕੜ ਤੋਂ ਇਹ ਪਰਿਵਾਰ ਪਿਛਲੇ ਲੰਬੇ ਅਰਸੇ ਤੋਂ ਇਟਲੀ ਦੀ ਰਾਜਧਾਨੀ ਰੋਮ ਵਿਖੇ ਰਹਿ ਰਿਹਾ ਹੈ।