Canada News : ਸਰੀ ’ਚ ਦੋ ਲੁਧਿਆਣਵੀਆਂ ਵਿਚ ਹੋਵੇਗਾ ਦਿਲਚਸਪ ਮੁਕਾਬਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

Canada News : ਲਿਬਰਲ ਪਾਰਟੀ ਦੇ ਉਮੀਦਵਾਰ ਸੁੱਖ ਧਾਲੀਵਾਲ ਦੇ ਮੁਕਾਬਲੇ ਵਿਚ ਇਸ ਵਾਰ ਕਨਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਹਰਜੀਤ ਗਿੱਲ ਇਕ ਮਜ਼ਬੂਤ ਉਮੀਦਵਾਰ

There will be an interesting competition between two Ludhianas in Surrey canada News

There will be an interesting competition between two Ludhianas in Surrey canada News:  ਕੈਨੇਡਾ ’ਚ ਵਸਦੇ ਮਿੰਨੀ ਪੰਜਾਬ ਨੂੰ ਚੋਣ ਰੰਗ ਚੜ੍ਹਨਾ ਸ਼ੁਰੂ ਹੋ ਗਿਆ ਹੈ। ਜੇ ਪੂਰੇ ਕੈਨੇਡਾ ਦੇ ਚੋਣ ਦ੍ਰਿਸ਼ ’ਤੇ ਝਾਤ ਮਾਰੀਏ ਤਾਂ ਸਰੀ ਦੇ ਨਿਊਟਨ ਸੰਸਦੀ ਹਲਕੇ ਦਾ ਰੰਗ ਕੁੱਝ ਵਖਰਾ ਦਿਸੇਗਾ ਕਿਉਂਕਿ ਇਸ ਹਲਕੇ ਤੋਂ ਲੁਧਿਆਣਵੀਆਂ ਦਾ ਆਹਮੋ-ਸਾਹਮਣੇ ਇਸ ਵਾਰ ਦਿਲਚਸਪ ਮੁਕਾਬਲਾ ਹੋਣ ਵਾਲਾ ਹੈ। ਭਾਵ ਇਸ ਹਲਕੇ ਤੋਂ ਲਿਬਰਲ ਪਾਰਟੀ ਦੇ ਉਮੀਦਵਾਰ ਸੁੱਖ ਧਾਲੀਵਾਲ ਦੇ ਮੁਕਾਬਲੇ ਵਿਚ ਇਸ ਵਾਰ ਕਨਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਹਰਜੀਤ ਗਿੱਲ ਇਕ ਮਜ਼ਬੂਤ ਉਮੀਦਵਾਰ ਵਜੋਂ ਨਜ਼ਰ ਆ ਰਹੇ ਹਨ। 

ਜ਼ਿਕਰਯੋਗ ਹੈ ਕਿ ਇਹ ਦੋਵੇਂ ਲੁਧਿਆਣਾ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਨਾਲ ਸਬੰਧਤ ਹਨ। ਇਸ ਹਲਕੇ ਤੋਂ ਮੌਜੂਦਾ ਲਿਬਰਲ ਪਾਰਟੀ ਦੇ ਮੈਂਬਰ ਪਾਰਲੀਮੈਂਟ ਸੁੱਖ ਧਾਲੀਵਾਲ ਦੀ ਗੱਲ ਕਰੀਏ ਤਾਂ ਉਹ ਇਸ ਹਲਕੇ ਤੋਂ ਕਈ ਵਾਰ ਨੁਮਾਇੰਦਗੀ ਕਰ ਚੁੱਕੇ ਹਨ ਤੇ ਲੰਬੇ ਸਮੇਂ ਤੋਂ ਕਾਬਜ਼ ਰਹਿਣ ਕਰ ਕੇ ਉਨ੍ਹਾਂ ਨੇ ਇਥੇ ਮਜ਼ਬੂਤ ਧਿਰ ਬਣਾਈ ਹੋਈ ਹੈ। ਸੁੱਖ ਧਾਲੀਵਾਲ ਅਪਣੇ ਰਾਜਨੀਤਕ ਅਨੁਭਵ ਤੇ ਸਥਾਨਕ ਮੁੱਦਿਆਂ ’ਤੇ ਹਮੇਸ਼ਾ ਧਿਆਨ ਕੇਂਦਰਤ ਕਰਨ ਕਰ ਕੇ ਜਾਣੇ ਜਾਂਦੇ ਹਨ। ਰੁਜ਼ਗਾਰ, ਸੁਰੱਖਿਆ ਅਤੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਮੁੱਦੇ ਉਨ੍ਹਾਂ ਦੇ ਮੁੱਖ ਚੋਣ ਵਾਅਦਿਆਂ ’ਚ ਸ਼ਾਮਲ ਹਨ। 

ਇਸ ਹਲਕੇ ਤੋਂ ਉਨ੍ਹਾਂ ਨੇ ਕਈ ਵਾਰ ਜਿੱਤ ਦਰਜ ਕੀਤੀ ਹੈ, ਪਰ ਇਸ ਵਾਰ ਚੋਣ ਦ੍ਰਿਸ਼ ਕੁੱਝ ਵਖਰਾ ਹੈ ਕਿਉਂਕਿ ਆਉਣ ਵਾਲੀ ਚੋਣ ਲਈ ਸੁੱਖ ਧਾਲੀਵਾਲ ਨੂੰ ਚੁਨੌਤੀ ਵਾਲੀ ਕਨਜ਼ਰਵੇਟਿਵ ਧਿਰ ਦੇ ਹੱਕ ’ਚ ਲਹਿਰ ਤੇ ਮੁਕਾਬਲੇ ’ਚ ਖੜਾ ਉਮੀਦਵਾਰ ਹਰਜੀਤ ਗਿੱਲ ਮਜ਼ਬੂਤ ਦਾਅਵੇਦਾਰ ਹੈ। ਹਰਜੀਤ ਗਿੱਲ ਇਕ ਸੀਨੀਅਰ ਪੱਤਰਕਾਰ ਤੇ ਹਲਕੇ ਦੇ ਲੋਕਾਂ ’ਚ ਇਕ ਜਾਣੀ ਪਹਿਚਾਣੀ ਸ਼ਖ਼ਸੀਅਤ ਹਨ। ਸ.ਗਿੱਲ ਦੇ ਮਜ਼ਬੂਤ ਨਿਜੀ ਆਧਾਰ ਦੇ ਨਾਲ ਇਸ ਵਾਰ ਕਨਜ਼ਰਵੇਟਿਵ ਪਾਰਟੀ ਦੀਆਂ ਆਰਥਕ ਨੀਤੀਆਂ ਤੇ ਪਾਰਟੀ ਦੇ ਹੱਕ ’ਚ ਖੜੀ ਲਹਿਰ ਹਰਜੀਤ ਗਿੱਲ ਨੂੰ ਹੋਰ ਵੱਡੀ ਮਜ਼ਬੂਤੀ ਦਿੰਦੀਆਂ ਹਨ।