ਸ੍ਰੀ ਨਨਕਾਣਾ ਸਾਹਿਬ ‘ਚ ਹਿੰਦੀ ‘ਚ ਲਿਖੇ ਹੋਰਡਿੰਗ ਹਟਾਏ ਤੇ ਪੰਜਾਬੀ 'ਚ ਲਗਾਏ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਸ੍ਰੀ ਨਨਕਾਣਾ ਸਾਹਿਬ 9 ਕਿੱਲੋਮੀਟਰ ਅਤੇ ਵਾਰਬਰਟਨ 27 ਕਿੱਲੋਮੀਟਰ ਲਿਖਿਆ ਗਿਆ ਹੈ।

Removed hoardings in Hindi at Sri Nankana Sahib and installed in Punjabi

ਲਾਹੌਰ - ਪਾਕਿਸਤਾਨ ਦੇ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ‘ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੱਦੇਨਜ਼ਰ ਮੁੱਖ ਸੜਕ ‘ਤੇ ਹਿੰਦੀ ‘ਚ ਲਿਖੇ ਹੋਰਡਿੰਗ ਬਦਲ ਕੇ ਹੁਣ ਪੰਜਾਬੀ ਵਿਚ ਲਿਖ ਦਿੱਤੇ ਗਏ ਹਨ ਜਿਸ ਕਾਰਨ ਸਿੱਖ ਭਾਈਚਾਰੇ ਵਿਚ ਖੁਸ਼ੀ ਦੀ ਲਹਿਰ ਹੈ। ਲਾਹੌਰ ਤੋਂ ਬਾਬਰ ਜਲੰਧਰੀ ਨੇ ਇਸ ਬਾਰੇ ਦੱਸਿਆ ਕਿ ਕੰਪਿਊਟਰ ਦੁਆਰਾ ਬਣਾਏ ਗਏ ਪਹਿਲੇ ਸੂਚਨਾ ਬੋਰਡਾਂ 'ਤੇ ਗੂਗਲ ਦੀ ਸਹਾਇਤਾ ਨਾਲ ਅੰਗਰੇਜ਼ੀ ਤੋਂ ਗੁਰਮੁਖੀ 'ਚ ਅਨੁਵਾਦ ਕਰਨ ਦੀ ਬਜਾਇ ਭੁਲੇਖੇ ਨਾਲ ਦੇਵਨਾਗਰੀ (ਹਿੰਦੀ) 'ਚ ਅਨੁਵਾਦ ਕੀਤਾ ਗਿਆ ਸੀ

ਜਿਸ ਨੂੰ ਹੁਣ ਬਦਲ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਲਾਹੌਰ ਤੋਂ ਮੁਲਤਾਨ ਨੂੰ ਜਾਂਦੀ ਐਮ-3 ਮੋਟਰਵੈਅ 'ਤੇ ਸ੍ਰੀ ਨਨਕਾਣਾ ਸਾਹਿਬ ਨੂੰ ਜਾਂਦੀ ਮੁੱਖ ਸੜਕ 'ਤੇ ਲਗਾਏ ਗਏ ਉਕਤ ਬੋਰਡ 'ਤੇ ਹੁਣ ਸ਼ਾਹਮੁਖੀ (ਉਰਦੂ) 'ਚ ਗੁਰਦੁਆਰਾ ਜਨਮ ਅਸਥਾਨ 9 ਕਿੱਲੋਮੀਟਰ, ਸ੍ਰੀ ਨਨਕਾਣਾ ਸਾਹਿਬ 9 ਕਿੱਲੋਮੀਟਰ ਅਤੇ ਵਾਰਬਰਟਨ 27 ਕਿੱਲੋਮੀਟਰ ਲਿਖਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲਾਹੌਰ ਤੋਂ ਸ੍ਰੀ ਨਨਕਾਣਾ ਸਾਹਿਬ ਨੂੰ ਜਾਂਦੇ ਮੁੱਖ ਰਸਤੇ, ਸ਼ੇਖ਼ੂਪੁਰਾ ਬਾਈਪਾਸ, ਮਾਨਾਂਵਾਲਾ ਮੋੜ ਅਤੇ ਸ੍ਰੀ ਨਨਕਾਣਾ ਸਾਹਿਬ ਬਾਈਪਾਸ ਦੇ ਅੱਗੇ ਮੁੱਖ ਸੜਕ 'ਤੇ ਵੀ ਗੁਰਮੁਖੀ, ਉਰਦੂ ਅਤੇ ਅੰਗਰੇਜ਼ੀ 'ਚ ਲਿਖੇ ਬੋਰਡ ਲਗਾਏ ਗਏ ਹਨ।

ਸ਼ੇਖ਼ੂਪੁਰਾ ਚੌਕ 'ਚ ਲਗਾਏ ਗਏ ਨੀਲੇ ਰੰਗ ਦੇ ਦਿਸ਼ਾ ਸੂਚਨਾ ਬੋਰਡ 'ਤੇ ਸਭ ਤੋਂ ਉੱਪਰ ਗੁਰਮੁਖੀ 'ਚ ਸ੍ਰੀ ਨਨਕਾਣਾ ਸਾਹਿਬ, ਫ਼ੈਸਲਾਬਾਦ ਅਤੇ ਸ਼ੇਖ਼ੂਪੁਰਾ ਲਿਖਿਆ ਗਿਆ ਹੈ ਅਤੇ ਇਸੇ ਪ੍ਰਕਾਰ ਇਸ ਦੇ ਹੇਠਾਂ ਅੰਗਰੇਜ਼ੀ ਅਤੇ ਉਰਦੂ 'ਚ ਇਹ ਸ਼ਬਦਾਵਲੀ ਲਿਖੀ ਗਈ। ਫ਼ਾਰੂਖਾਬਾਦ ਦੇ ਚੂਹੜਖਾਨਾ ਨੂੰ ਜਾਂਦੀ ਸੜਕ 'ਤੇ ਗੁਰਦੁਆਰਾ ਸ੍ਰੀ ਸੱਚਾ ਸੌਦਾ ਸਾਹਿਬ ਤੋਂ ਲਗਪਗ 16 ਕਿੱਲੋਮੀਟਰ ਪਹਿਲਾਂ ਬਾਈਪਾਸ ਚੌਾਕ 'ਚ ਲਗਾਏ ਗਏ ਹੋਰਡਿੰਗ 'ਤੇ ਸਭ ਤੋਂ ਉੱਪਰ ਗੁਰਮੁਖੀ 'ਚ ਫੈਸਲਾਬਾਦ 101 ਕਿੱਲੋਮੀਟਰ

ਸ੍ਰੀ ਨਨਕਾਣਾ ਸਾਹਿਬ 51 ਕਿੱਲੋਮੀਟਰ, ਸੱਚਾ ਸੌਦਾ 16 ਕਿੱਲੋਮੀਟਰ ਅਤੇ ਗੁੱਜਰਾਂਵਾਲਾ 56 ਕਿੱਲੋਮੀਟਰ ਲਿਖਿਆ ਗਿਆ ਹੈ। ਇਸ ਦੇ ਹੇਠਾਂ ਇਹੋ ਸ਼ਬਦਾਵਲੀ ਅੰਗਰੇਜ਼ੀ ਤੇ ਉਰਦੂ 'ਚ ਵੀ ਲਿਖੀ ਗਈ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਤੋਂ ਗੁਰਦੁਆਰਾ ਪੱਟੀ ਸਾਹਿਬ ਅਤੇ ਗੁਰਦੁਆਰਾ ਬਾਲ ਲੀਲ੍ਹਾ ਤੱਕ ਦੀ ਸੜਕ 'ਤੇ ਵੀ ਗੁਰਮੁਖੀ 'ਚ ਲਿਖੇ ਸੂਚਨਾ ਬੋਰਡ ਲਗਵਾਏ ਗਏ ਹਨ।