Kutbanpur News: ਅਮਰੀਕਾ 'ਚ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ, ਮਾਪਿਆਂ ਦਾ ਸੀ ਇਕਲੌਤਾ ਪੁੱਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

Kutbanpur News: ਰੋਜ਼ੀ-ਰੋਟੀ ਲਈ ਗਿਆ ਸੀ ਵਿਦੇਸ਼

Punjabi youth shot dead in America Kutbanpur News

ਪੰਜਾਬੀ ਨੌਜਵਾਨ ਦਾ ਅਮਰੀਕਾ ਵਿਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਮ੍ਰਿਤਕ ਦੀ ਪਹਿਚਾਣ ਅਰਮਾਨ ਵੜੈਚ (20)  ਵਜੋਂ ਹੋਈ ਹੈ। ਜੋ ਕਿ ਸਮਾਣਾ ਦੇ ਪਿੰਡ ਕੁਤਬਨਪੁਰ ਦਾ ਰਹਿਣ ਵਾਲਾ ਸੀ।  ਮ੍ਰਿਤਕ ਦੇ ਪਿਤਾ ਪਲਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦਾ ਇਕਲੌਤਾ ਪੁੱਤਰ ਅਰਮਾਨ ਕਰੀਬ ਡੇਢ ਸਾਲ ਪਹਿਲਾ ਲੱਖਾਂ ਰੁਪਏ ਖਰਚ ਕਰਕੇ ਅਮਰੀਕਾ ਦੀ ਕੈਲੇਫੋਰਨੀਆ ਸਟੇਟ ਦੇ ਮੋਨਟਿਕਾ ਸ਼ਹਿਰ ’ਚ ਰੋਜ਼ੀ-ਰੋਟੀ ਲਈ ਗਿਆ ਸੀ। ਜੋ ਸਟੋਰ 'ਤੇ ਵਰਕ ਪਰਮਿਟ ’ਤੇ ਕੰਮ ਕਰਦਾ ਸੀ

ਬੀਤੇ ਦਿਨੀਂ ਜਦੋਂ ਉਹ ਰੈਸਟੋਰੈਂਟ ’ਤੇ ਖਾਣਾ ਖਾ ਰਿਹਾ ਸੀ ਤਾਂ ਅਣਪਛਾਤੇ ਨਿਗਰੋ ਨੇ ਉਸ 'ਤੇ ਗੋਲ਼ੀਆਂ ਚਲਾ ਦਿੱਤੀਆਂ। ਇਸ ਵਾਰਦਾਤ ਵਿਚ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ ਨੂੰ ਅਮਰੀਕਾ ’ਚ ਰਹਿੰਦੇ ਇਕ ਰਿਸ਼ਤੇਦਾਰ ਨੇ ਫੋਨ 'ਤੇ ਮੰਗਲਵਾਰ ਸਵੇਰੇ ਇਸ ਸੰਬੰਧੀ ਜਾਣਕਾਰੀ ਦਿੱਤੀ।

ਪਿੰਡ ਵਿਚ ਨੌਜਵਾਨ ਦੇ ਮੌਤ ਦੀ ਖ਼ਬਰ ਮਿਲਦੇ ਹੀ ਸੋਗ ਦੀ ਲਹਿਰ ਦੌੜ ਗਈ। ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਉਕਤ ਮ੍ਰਿਤਕ ਨੌਜਵਾਨ ਦੀ ਲਾਸ਼ ਜਲਦੀ ਭਾਰਤ ਲਿਆਉਣ ਦੀ ਮੰਗ ਕੀਤੀ ਹੈ।