ਕੈਨੇਡਾ ਤੋਂ ਬਾਅਦ ਹੁਣ ਨਿਊਜ਼ੀਲੈਂਡ 'ਚ ਵੀ ਸਿੱਖਾਂ ਦੀ 'ਬੱਲੇ ਬੱਲੇ'

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਜਨਮ ਸਮੇਂ ਸੱਭ ਤੋਂ ਵੱਧ ਦਰਜ ਕਰਨ ਵਾਲਾ ਅੱਖਰ ਬਣਿਆ 'ਸਿੰਘ' ਅਤੇ 'ਕੌਰ' ਉਪ ਨਾਮ ਤੀਜੇ ਸਥਾਨ 'ਤੇ  

Sikhs

ਨਿਊਜੀਲੈਂਡ: ਦੁਨੀਆਂ ਅੰਦਰ ਸਿੱਖਾਂ ਨੇ ਕਈ ਖੇਤਰਾਂ ਵਿਚ ਨਾਮਣਾ ਖੱਟਿਆ ਹੈ। ਇਹ ਜਿਥੇ ਵੀ ਪ੍ਰਵਾਸ ਕਰਦੇ ਹਨ ਉਥੇ ਹੀ ਅਪਣਾ ਧੰਦਾ ਜੰਮਾ ਲੈਂਦੇ ਹਨ ਤੇ ਲੋਕਾਂ ਵਿਚ ਅਪਣੀ ਚੰਗੀ ਇੱਜ਼ਤ ਵੀ ਬਣਾ ਲੈਂਦੇ ਹਨ। ਅੱਜ ਤੋਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਸਿੱਖਾਂ ਦੀ ਗਿਣਤੀ ਕੈਨੇਡਾ ਵਰਗੇ ਮੁਲਕਾਂ ਅੰਦਰ ਹੀ ਵਧ ਰਹੀ ਹੈ ਪਰ ਹੁਣ ਸਿੱਖਾਂ ਦੀ ਵੱਧ ਰਹੀ ਗਿਣਤੀ ਵਿਚ ਨਿਊਜ਼ੀਲੈਂਡ ਦਾ ਨਾਮ ਵੀ ਦਰਜ ਹੋ ਗਿਆ ਹੈ ਜੋ ਕਿ ਸਿੱਖਾਂ ਲਈ ਇਕ ਖ਼ੁਸ਼ੀ ਦੀ ਗੱਲ ਹੈ।

ਨਿਊਜ਼ੀਲੈਂਡ ਦੇ ਅੰਦਰੂਨੀ ਮਾਮਲਿਆਂ ਦੇ ਵਿਭਾਗ ਨੇ ਉਪ ਨਾਮ ਨੂੰ ਆਧਾਰ ਬਣਾ ਕੇ ਇਕ ਤਾਜਾ ਡਾਟਾ ਜਾਰੀ ਕੀਤਾ ਹੈ। ਜਿਸ ਵਿਚ ਨਵੇਜੰਮੇ ਬੱਚਿਆਂ ਦੇ ਨਾਮਕਰਨ ਵੇਲੇ ਦਰਜ ਕਰਵਾਏ ਗਏ ਆਖ਼ਰੀ ਨਾਮ 'ਉਪ ਨਾਮ' ਦੇ ਤੌਰ 'ਤੇ ਸਿੰਘ ਸ਼ਬਦ ਸੱਭ ਤੋਂ ਜ਼ਿਆਦਾ ਵਰਤਿਆ ਗਿਆ ਹੈ। ਨਿਊਜ਼ੀਲੈਂਡ ਦੇ ਇਕ ਮਹਿਕਮੇ ਅਨੁਸਾਰ ਇਹ ਸ਼ਬਦ 2019 ਵਿਚ ਰੱਖੇ ਗਏ ਨਾਵਾਂ ਵਿਚ ਸੱਭ ਤੋਂ ਜ਼ਿਆਦਾ ਰੱਖੇ ਗਏ ਹਨ।

ਇਹ ਇਸ ਗੱਲ ਦਾ ਸੰਕੇਤ ਦਿੰਦਾ ਹੈ ਕਿ ਨਿਊਜ਼ੀਲੈਂਡ ਵਿਚ ਵੀ ਸਿੱਖਾਂ ਦੀ ਆਬਾਦੀ ਵੱਧ ਰਹੀ ਹੈ। ਦੂਸਰਾ ਸੱਭ ਤੋਂ ਜ਼ਿਆਦਾ ਨਾਮ 'ਸਮਿੱਥ' ਦਰਜ ਕੀਤਾ ਗਿਆ ਹੈ ਅਤੇ ਤੀਜੇ ਨੰਬਰ 'ਤੇ ਸੱਭ ਤੋਂ ਜ਼ਿਆਦਾ ਰਜਿਸਟਡ ਹੋਣ ਵਾਲਾ ਸ਼ਬਦ ਸਿੱਖ ਔਰਤਾਂ-ਲੜਕੀਆਂ ਵਲੋਂ ਵਰਤਿਆ ਗਿਆ ਹੈ ਜੋ ਕਿ ਉਪ ਨਾਮ ਵਜੋਂ 'ਕੌਰ' ਸ਼ਬਦ ਹੈ

ਜਨਮ ਅਤੇ ਮੌਤ ਮਹਿਕਮਾ ਆਕਲੈਂਡ ਅਨੁਸਾਰ 'ਸਿੰਘ' ਸ਼ਬਦ ਨਿਊਜ਼ੀਲੈਂਡ ਵਿਚ ਪ੍ਰਵਾਸੀਆਂ ਦੇ ਵਿਕਾਸ ਨੂੰ ਦਰਸਾ ਰਿਹਾ ਹੈ। ਨਿਊਜ਼ੀਲੈਂਡ ਵਿਚ ਨਾਗਰਿਗਤਾ ਹਾਸਲ ਕਰਨ ਵਿਚ ਭਾਰਤੀ ਸੱਭ ਤੋਂ ਅੱਗੇ ਹਨ। ਇਥੋਂ ਦੇ ਸਥਾਨਕ ਸਿਆਸੀ ਆਗੂਆਂ ਦਾ ਕਹਿਣਾ ਹੈ ਕਿ ਉਹ ਦਿਨ ਦੂਰ ਨਹੀਂ ਕਿ ਜਦੋਂ ਸਿੱਖ ਕੈਨੇਡਾ ਵਾਂਗ ਨਿਊਜ਼ੀਲੈਂਡ ਦੀ ਸਿਆਸਤ 'ਤੇ ਵੀ ਹਾਵੀ ਹੋ ਜਾਣਗੇ।