ਕੇਂਦਰ ਸਰਕਾਰ ਨੇ 15 ਹਲਕੇ ਲੜਾਕੂ ਹੈਲੀਕਾਪਟਰ ਖਰੀਦਣ ਨੂੰ ਦਿੱਤੀ ਮਨਜ਼ੂਰੀ, ਫ਼ੌਜ ਹੋਵੇਗੀ ਹੋਰ ਮਜ਼ਬੂਤ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਇਸ 'ਤੇ 3,887 ਕਰੋੜ ਰੁਪਏ ਖ਼ਰਚ ਹੋਣ ਦਾ ਅਨੁਮਾਨ 

light combat helicopters

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਸੁਰੱਖਿਆ ਬਾਰੇ ਕੈਬਨਿਟ ਕਮੇਟੀ ਦੀ ਬੁੱਧਵਾਰ ਨੂੰ ਮੀਟਿੰਗ ਹੋਈ। ਇਸ ਮੀਟਿੰਗ ਦੌਰਾਨ ਸੀਮਤ ਲੜੀ ਦੇ ਉਤਪਾਦਨ ਤਹਿਤ 15 ਲਾਈਟ ਕੰਬੈਟ ਹੈਲੀਕਾਪਟਰਾਂ (LCH) ਦੀ ਖਰੀਦ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ 'ਤੇ 3,887 ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਹੈ। ਇਨ੍ਹਾਂ ਹੈਲੀਕਾਪਟਰਾਂ ਦੇ ਰੱਖ-ਰਖਾਅ ਲਈ ਬੁਨਿਆਦੀ ਢਾਂਚੇ ਦੇ ਵਿਕਾਸ ਲਈ 377 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ।  

ਦੱਸ ਦੇਈਏ ਕਿ ਲਾਈਟ ਕੰਬੈਟ ਹੈਲੀਕਾਪਟਰ (ਐਲਐਸਪੀ) ਇੱਕ ਸਵਦੇਸ਼ੀ ਤੌਰ 'ਤੇ ਡਿਜ਼ਾਈਨ ਕੀਤਾ, ਵਿਕਸਤ ਅਤੇ ਨਿਰਮਿਤ ਅਤਿ-ਆਧੁਨਿਕ ਲੜਾਕੂ ਹੈਲੀਕਾਪਟਰ ਹੈ। ਰੱਖਿਆ ਮੰਤਰਾਲੇ ਨੇ ਕਿਹਾ ਕਿ ਮੁੱਲ ਦੇ ਹਿਸਾਬ ਨਾਲ ਇਸ 'ਚ 45 ਫ਼ੀਸਦੀ ਸਵਦੇਸ਼ੀ ਸਮੱਗਰੀ ਦੀ ਵਰਤੋਂ ਕੀਤੀ ਗਈ ਹੈ। ਇਸ ਦੇ ਨਾਲ ਹੀ, ਇਸਦੇ SP ਸੰਸਕਰਣ ਵਿੱਚ, ਕੀਮਤ ਦੇ ਹਿਸਾਬ ਨਾਲ 55 ਪ੍ਰਤੀਸ਼ਤ ਤੋਂ ਵੱਧ ਦੇਸੀ ਸਮੱਗਰੀ ਦੀ ਵਰਤੋਂ ਕੀਤੀ ਜਾਵੇਗੀ।

ਇਸ ਦੇ ਨਾਲ ਹੀ ਲਾਈਟ ਕੰਬੈਟ ਹੈਲੀਕਾਪਟਰ ਦੁਨੀਆ ਦਾ ਇਕਲੌਤਾ ਹਮਲਾਵਰ ਹੈਲੀਕਾਪਟਰ ਹੈ, ਜੋ 5000 ਮੀਟਰ ਦੀ ਉਚਾਈ 'ਤੇ ਹਥਿਆਰਾਂ ਅਤੇ ਈਂਧਨ ਦੇ ਕਾਫ਼ੀ ਭਾਰ ਨਾਲ ਉਤਰ ਸਕਦਾ ਹੈ ਅਤੇ ਉਡਾਣ ਭਰ ਸਕਦਾ ਹੈ। ਇਹ ਬਰਫੀਲੀਆਂ ਚੋਟੀਆਂ 'ਤੇ ਮਾਈਨਸ 50 °C ਤੋਂ ਲੈ ਕੇ ਮਾਰੂਥਲ ਵਿੱਚ 50 °C ਤੱਕ ਦੇ ਤਾਪਮਾਨ ਵਿੱਚ ਵੀ ਪ੍ਰਭਾਵੀ ਹੈ।