ਕੋਰੋਨਾ ਵਾਇਰਸ ਦੇ ਕਹਿਰ ਵਿਚ ਵੀ ਸਰਬੱਤ ਦੀ ਭਲਾਈ ਲਈ ਡਟੇ ਸਿੱਖ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਇਟਲੀ ਦੇ ਗੁਰਦਵਾਰਾ ਲਾਦਸਪੋਲੀ ਵਿਚ ਲਾਇਆ ਪਾਸਪੋਰਟ ਕੈਂਪ

File Photo

ਮਿਲਾਨ, 29 ਮਈ (ਪਪ): ਇਟਲੀ ਵਿਚ ਖੁੱਲ੍ਹੀ ਇੰਮੀਗ੍ਰੇਸ਼ਨ ਕਰ ਕੇ ਭਾਰਤੀ ਅੰਬੈਸੀ ਵਲੋਂ ਲਾਕਡਾਊਨ ਨੂੰ ਵੇਖਦਿਆਂ ਕੁੱਝ ਸਮਾਜ ਸੇਵੀ ਸੰਸਥਾਵਾਂ ਅਤੇ ਗੁਰਦਵਾਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਮਿਆਦ ਖ਼ਤਮ ਹੋ ਚੁਕੇ ਪਾਸਪੋਰਟਾਂ ਨੂੰ ਰੀਨਿਊ ਕਰਨ ਲਈ ਉਪਰਾਲਾ ਕੀਤਾ ਜਾ ਰਿਹਾ ਜਿਸ ਤਹਿਤ ਗੁਰਦਵਾਰਾ ਹਰਿਗੋਬਿੰਦ ਸੇਵਾ ਸੁਸਾਇਟੀ ਲਾਦੀਸਪੋਲੀ ਦੀ ਪ੍ਰਬੰਧਕ ਕਮੇਟੀ ਵਲੋਂ ਹਰ ਰੋਜ਼ 2 ਵਜੇ ਤੋਂ ਬਾਅਦ ਲਗਾਤਾਰ ਆਨਲਾਈਨ ਫ਼ਾਰਮ ਭਰਨ ਦੀਆਂ ਸੇਵਾਵਾਂ ਨਿਭਾਈਆਂ ਜਾ ਰਹੀਆਂ ਹਨ।

ਇਸ ਸੁਸਾਇਟੀ ਵਲੋਂ ਐਤਵਾਰ ਨੂੰ ਵੀ 24 ਦੇ ਕਰੀਬ ਵਿਅਕਤੀਆਂ ਦੇ ਫ਼ਾਰਮ ਭਰ ਕੇ ਅੰਬੈਸੀ ਨੂੰ ਭੇਜੇ ਗਏ ਸਨ। ਪ੍ਰਬੰਧਕਾਂ ਨੇ ਦਸਿਆ ਕਿ ਗੁੰਮਸ਼ੁਦਾ ਹੋਏ ਪਾਸਪੋਰਟ ਸਬੰਧੀ ਅਪਲਾਈ ਕਰਨ ਵਾਲਿਆਂ ਕੋਲ ਗੁੰਮਸ਼ੁਦਾ ਪਾਸਪੋਰਟ ਦੀ ਪੁਲਸ ਰੀਪੋਰਟ ਲਾਜ਼ਮੀ ਹੋਣੀ ਚਾਹੀਦੀ ਹੈ, ਜਿਨ੍ਹਾਂ ਵੀ ਲੋੜਵੰਦਾਂ ਨੇ ਮਿਆਦ ਪੁੱਗ ਚੁਕੇ ਪਾਸਪੋਟਰਟ ਅਪਲਾਈ ਕਰਨੇ ਹਨ, ਉਹ ਹਰ ਰੋਜ਼ 2 ਵਜੇ ਤੋਂ ਬਾਅਦ ਦੇਰ ਸ਼ਾਮ ਤਕ ਗੁਰਦਵਾਰਾ ਹਰਿਗੋਬਿੰਦ ਸੇਵਾ ਸੁਸਾਇਟੀ ਲਾਦੀਸਪੋਲੀ ਪਹੁੰਚ ਕੇ ਆਨਲਾਈਨ ਫ਼ਾਰਮ ਜਮ੍ਹਾ ਕਰਵਾ ਸਕਦੇ ਹਨ।