ਕੈਨੇਡਾ 'ਚ ਪੰਜਾਬੀ ਬਣਿਆ ਕਰੋੜਪਤੀ, ਜਿੱਤੀ 17 ਮਿਲੀਅਨ ਡਾਲਰ ਦੀ ਲਾਟਰੀ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਪ੍ਰਿਤਪਾਲ ਚਾਹਲ ਨੇ ਜਦੋਂ ਇਹ ਲਾਟਰੀ ਇਕ ਸਥਾਨਕ ਸਟੋਰ ਤੋਂ ਚੈੱਕ ਕਰਵਾਈ ਅਤੇ ਸਕੈਨ ਕਰਨ 'ਤੇ ਉਹ 17 ਮਿਲੀਅਨ ਡਾਲਰ ਦਾ ਜੇਤੂ ਬਣ ਗਿਆ।

Punjabi became a millionaire in Canada, won the lottery of 17 million dollars

 

ਨਿਊਯਾਰਕ/ਐਡਮਿੰਟਨ - ਕੈਨੇਡਾ ਦੇ ਐਡਮਿੰਟਨ ਸ਼ਹਿਰ ਦੇ ਇਕ ਪੰਜਾਬੀ ਵਿਅਕਤੀ ਪ੍ਰਿਤਪਾਲ ਸਿੰਘ ਚਾਹਲ ਦੀ 17 ਮਿਲੀਅਨ ਡਾਲਰ ਦੀ ਲਾਟਰੀ ਨਿਕਲੀ, ਜੋ ਭਾਰਤੀ ਕਰੰਸੀ ਦੇ 100 ਕਰੋੜ ਰੁਪਏ ਦੇ ਕਰੀਬ ਦੀ ਰਕਮ ਬਣਦੀ ਹੈ। ਲਾਟਰੀ ਨਿਕਲਣ ਤੋਂ ਬਾਅਦ ਉਸ ਦੀ ਖੁਸ਼ੀ ਦਾ ਕੋਈ ਠਿਕਾਣਾ ਹੀ ਨਾ ਰਿਹਾ। ਪ੍ਰਿਤਪਾਲ ਚਾਹਲ ਨੇ ਜਦੋਂ ਇਹ ਲਾਟਰੀ ਇਕ ਸਥਾਨਕ ਸਟੋਰ ਤੋਂ ਚੈੱਕ ਕਰਵਾਈ ਅਤੇ ਸਕੈਨ ਕਰਨ 'ਤੇ ਉਹ 17 ਮਿਲੀਅਨ ਡਾਲਰ ਦਾ ਜੇਤੂ ਬਣ ਗਿਆ।

ਪ੍ਰਿਤਪਾਲ ਚਾਹਲ ਅਨੁਸਾਰ ਉਸ ਨੂੰ ਇਸ ਗੱਲ 'ਤੇ ਬਿਲਕੁਲ ਵਿਸ਼ਵਾਸ ਨਹੀਂ ਹੋ ਰਿਹਾ ਕਿ ਉਹ ਲਾਟਰੀ ਜਿੱਤ ਚੁੱਕਾ ਹੈ। ਇਹ ਗੱਲ ਉਸ ਵੱਲੋਂ ਕੈਨੇਡਾ ਲਾਟਰੀ ਕਾਰਪੋਰੇਸ਼ਨ ਡਲਯਿਊ. ਸੀ. ਐੱਲ. ਸੀ. ਦੀ ਇਕ ਨਿਊਜ਼ ਰਿਲੀਜ ਵਿਚ ਕਹੀ ਗਈ। ਚਾਹਲ ਨੇ ਕਿਹਾ ਕਿ ਨੰਬਰਾਂ ਦੀ ਪੁਸ਼ਟੀ ਕਰਨ ਲਈ ਉਸ ਨੇ 8 ਵਾਰ ਟਿਕਟ ਸਕੈਨ ਕਰਵਾਈ। ਉਸ ਨੇ ਕਿਹਾ ਮੈਂ ਇਕ ਸਾਧਾਰਨ ਆਦਮੀ ਹਾਂ ਮੈ ਸ਼ਾਂਤੀ ਨਾਲ ਜਿਊਣਾ ਚਾਹੁੰਦਾ ਹਾਂ ਅਤੇ ਮੇਰੀ ਕੋਈ ਵੀ ਵੱਡੀ ਯੋਜਨਾ ਨਹੀਂ ਹੈ। ਇਹ ਲਾਟਰੀ ਦੀ ਟਿਕਟ ਉਸ ਨੇ ਸ਼ਾਪਰਜ਼ ਡਰੱਗ ਮਾਰਟ ਨਾਂ ਦੇ ਸਟੋਰ ਤੋਂ ਖ਼ਰੀਦੀ ਸੀ।