ਨਿਊਜ਼ੀਲੈਂਡ 'ਚ ਰਹਿੰਦੇ ਪੰਜਾਬੀਆਂ ਨੂੰ ਤੋਹਫ਼ਾ, 1 ਲੱਖ 65 ਹਜ਼ਾਰ ਪ੍ਰਵਾਸੀਆਂ ਨੂੰ ਪੱਕਾ ਕਰੇਗੀ ਸਰਕਾਰ
ਜਿਹੜੇ ਮਾਈਗ੍ਰੈਂਟਸ ਕੋਵਿਡ ਦੇ ਚੱਲਦਿਆਂ ਨਿਊਜ਼ੀਲੈਂਡ ਤੋਂ ਬਾਹਰ ਫਸੇ ਹੋਏ ਹਨ, ਉਨ੍ਹਾਂ ਨੂੰ ਅਜੇ ਹੋਰ ਉਡੀਕ ਕਰਨੀ ਪੈ ਸਕਦੀ ਹੈ।
ਨਿਊਜ਼ੀਲੈਂਡ - ਨਿਊਜ਼ੀਲੈਂਡ ’ਚ ਰਹਿੰਦੇ ਪੰਜਾਬੀਆਂ ਨੂੰ ਵੱਡਾ ਤੋਹਫ਼ਾ ਮਿਲਿਆ ਹੈ। ਦਰਅਸਲ ਨਿਊਜ਼ੀਲੈਂਡ ਇਮੀਗ੍ਰੇਸ਼ਨ ਨੇ ਮਾਈਗ੍ਰੈਂਟਸ ਨੂੰ ਇਕ ਵੱਡੀ ਰਾਹਤ ਦਿੰਦਿਆਂ “one of residency category - the resident visa 2021” ਦਾ ਐਲਾਨ ਕੀਤਾ ਹੈ, ਜਿਸ ਤਹਿਤ 1 ਲੱਖ 65 ਹਜ਼ਾਰ ਕੱਚੇ ਮਾਈਗ੍ਰੈਂਟਸ ਦਾ ਨਿਊਜ਼ੀਲੈਂਡ ਵਿਚ ਪੱਕੀ ਨਾਗਰਿਕਤਾ ਲੈਣ ਦਾ ਰਾਹ ਖੁੱਲ੍ਹ ਗਿਆ ਹੈ।
ਇਸ ਅਨਾਊਸਮੈਂਟ ਤਹਿਤ ਬਹੁਤ ਸਾਰੇ ਭਾਰਤੀ ਅਤੇ ਖ਼ਾਸ ਤੌਰ 'ਤੇ ਪੰਜਾਬੀ, ਜੋ ਲੰਮੇ ਸਮੇਂ ਤੋਂ ਨਿਊਜ਼ੀਲੈਂਡ ਦੇ ਬੰਦ ਪਏ ਪੀ. ਆਰ. ਸਿਸਟਮ ਤੋਂ ਨਜ਼ਾਰ ਸਨ ਅਤੇ ਹੋਰ ਮੁਲਕਾਂ 'ਚ ਜਾਣ ਲਈ ਮਜ਼ਬੂਰ ਹੋ ਰਹੇ ਸਨ। ਉਨ੍ਹਾਂ ਲਈ ਹੁਣ ਨਿਊਜ਼ੀਲੈਂਡ ਵਿਚ ਹੀ ਪੱਕੇ ਹੋਣ ਦਾ ਰਾਹ ਖੁੱਲ੍ਹ ਗਿਆ ਹੈ। ਹਾਲਾਂਕਿ ਜਿਹੜੇ ਮਾਈਗ੍ਰੈਂਟਸ ਕੋਵਿਡ ਦੇ ਚੱਲਦਿਆਂ ਨਿਊਜ਼ੀਲੈਂਡ ਤੋਂ ਬਾਹਰ ਫਸੇ ਹੋਏ ਹਨ, ਉਨ੍ਹਾਂ 'ਤੇ ਇਹ ਨਿਯਮ ਲਾਗੂ ਨਹੀਂ ਹੁੰਦਾ ਅਤੇ ਉਨ੍ਹਾਂ ਨੂੰ ਅਜੇ ਹੋਰ ਉਡੀਕ ਕਰਨੀ ਪੈ ਸਕਦੀ ਹੈ।
ਮਹੱਤਵਪੂਰਨ ਗੱਲਾਂ : -
29 ਸਤੰਬਰ 2021 ਵਾਲੇ ਦਿਨ ਨਿਊਜ਼ੀਲੈਂਡ ਵਿਚ ਮੌਜੂਦ ਹੋਣਾ ਜ਼ਰੂਰੀ
ਨਿਊਜ਼ੀਲੈਂਡ 'ਚ ਤਿੰਨ ਸਾਲ ਜਾਂ ਇਸ ਤੋਂ ਵੱਧ ਸਮੇਂ ਦੀ ਰਿਹਾਇਸ਼ ਹੋਵੇ ਜਾਂ ਘੱਟੋ-ਘੱਟ ਤਨਖਾਹ 27 ਡਾਲਰ ਪ੍ਰਤੀ ਘੰਟਾ ਦੀ ਦਰ 'ਤੇ ਜਾਂ ਜਾਂ ਲੌਗ ਟਰਮ ਸਕਿਲ ਸ਼ੌਰਟੇਜ ਲਿਸਟ ਮੁਤਾਬਕ ਕੰਮ ਕਰ ਰਿਹਾ/ਰਹੀ ਹੋਵੇ
ਜਾਂ ਪੇਸ਼ਾਵਰ ਰਜਿਸਟਰੇਸ਼ਨ (ਜਿਵੇਂ ਟੀਚਿੰਗ,ਨਰਸਿੰਗ) ਦਾ ਪਾਤਰ ਹੋਵੇ
ਜਾਂ ਹੈੱਲਥ ਅਤੇ ਐਜੂਕੇਸ਼ਨ ਸੈਕਟਰ 'ਚ ਨੌਕਰੀ ਹੋਵੇ
ਜਾਂ ਪ੍ਰਾਇਮਰੀ ਇੰਡਸਟਰੀ (ਡੇਅਰੀ ,ਫਾਰਮਿੰਗ ਆਦਿ) ਦੇ ਵਿਸ਼ੇਸ਼ ਰੋਲ ਵਿਚ
ਜਿਹੜੇ ਵੀਜ਼ਾ ਧਾਰਕ ਨਿਊਜੀਲੈੰਡ ਵਿਚ critical workers ਦੇ ਤੌਰ 'ਤੇ 6 ਮਹੀਨੇ ਜਾਂ ਉਸ ਤੋਂ ਵਧੇਰੇ ਸਮੇਂ ਲਈ ਕੰਮ ਕਰ ਰਹੇ ਹੋਣ 31 ਜੁਲਾਈ 2022 ਤੱਕ।
ਵੀਜ਼ਾ ਧਾਰਕ ਆਪਣੇ ਪਾਰਟਨਰਜ਼ ਅਤੇ ਡਿਪੈਨਡਟਜ ਨੂੰ ਵੀ ਆਪਣੀ ਐਪਲੀਕੇਸ਼ਨ ਵਿਚ ਸ਼ਾਮਿਲ ਕਰ ਸਕਣਗੇ।
ਐਪਲੀਕੇਂਟਸ ਨੂੰ ਹੈੱਲਥ ਸਰਟੀਫਿਕੇਟ, ਪੁਲਿਸ ਕਲੀਅਰੈਂਸ, ਸਕਿਉਰਟੀ ਚੈੱਕ, ਗੁੱਡ ਕਰੈਕਟਰ ਵਰਗੇ ਮਾਪਦੰਡ ਪਹਿਲਾਂ ਵਾਂਗ ਹੀ ਪੂਰੇ ਕਰਨੇ ਪੈਣਗੇ।