England News: ਮਾਣ ਵਾਲੀ ਗੱਲ; ਕਿਸਾਨ ਦਾ ਪੁੱਤ ਇੰਗਲੈਂਡ ਦੀ ਫ਼ੌਜ ’ਚ ਹੋਇਆ ਭਰਤੀ
England News: ਛੋਟੀ ਉਮਰੇ ਸਿਰ ਤੋਂ ਉੱਠ ਗਿਆ ਸੀ ਪਿਤਾ ਦਾ ਹੱਥ
England News: ਬਰਨਾਲਾ ਜ਼ਿਲ੍ਹੇ ਦੇ ਪਿੰਡ ਪੰਡੋਰੀ ਦੇ ਜੰਮਪਲ ਦਵਿੰਦਰ ਸਿੰਘ ਨੇ ਨੌਜਵਾਨਾਂ ਲਾਈ ਇੱਕ ਮਿਸਾਲ ਪੈਦਾ ਕੀਤੀ ਹੈ। ਕਹਿੰਦੇ ਨੇ ਜੇ ਇਨਸਾਨ ਵਿੱਚ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਹੱਦਾਂ ਅਤੇ ਸਰਹੱਦਾਂ ਕੋਈ ਮਾਇਨੇ ਨਹੀਂ ਰੱਖਦੀਆਂ।
ਇੱਕ ਮੱਧਵਰਗੀ ਕਿਸਾਨੀ ਪਰਿਵਾਰ ਨਾਲ ਸਬੰਧਿਤ ਦਵਿੰਦਰ ਸਿੰਘ ਨੇ ਇੰਗਲੈਂਡ ਦੀ ਫੌਜ ਵਿੱਚ ਭਰਤੀ ਹੋ ਕੇ ਪੰਜਾਬ ਅਤੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਸਬੰਧੀ ਦੱਸਦੇ ਹੋਏ ਦਵਿੰਦਰ ਸਿੰਘ ਦੇ ਭਰਾ ਹਰਮਨਜੋਤ ਸਿੰਘ ਨੇ ਦੱਸਿਆ ਕਿ ਦਵਿੰਦਰ ਕਰੀਬ ਡੇਢ ਕੁ ਸਾਲ ਪਹਿਲਾਂ ਆਈਲੈਟਸ ਕਰਕੇ ਸਟੱਡੀ ਬੇਸ ‘ਤੇ ਇੰਗਲੈਂਡ ਗਿਆ ਸੀ, ਜਿੱਥੇ ਉਸ ਨੇ ਆਰਮੀ ‘ਚ ਭਰਤੀ ਹੋਣ ਲਈ ਫਾਰਮ ਭਰੇ ਅਤੇ ਟਰਾਇਲ ਪਾਸ ਕੀਤੇ।
ਪਿੰਡ ਦੇ ਜੰਮਪਲ ਨੌਜਵਾਨ ਦੀ ਇਸ ਵੱਡੀ ਪ੍ਰਾਪਤੀ ‘ਤੇ ਸਮੁੱਚੇ ਪਿੰਡ ‘ਚ ਖੁਸ਼ੀ ਦੀ ਲਹਿਰ ਹੈ ਅਤੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਦਵਿੰਦਰ ਸਿੰਘ ਦੇ ਪਰਿਵਾਰਿਕ ਪਿਛੋਕੜ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਨਿਆਣੀ ਉਮਰੇ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ ਸੀ, ਅਜਿਹੇ ਹਾਲਾਤਾਂ ‘ਚ ਮਾਂ ਨੇ ਦੋਵੇਂ ਪੁੱਤਰਾਂ ਦਾ ਪਾਲਣ ਪੋਸ਼ਣ ਕੀਤਾ ਅਤੇ ਚੰਗੀ ਸਿੱਖਿਆ ਦਿੱਤੀ।
ਦਵਿੰਦਰ ਸਿੰਘ ਦਾ ਵੱਡਾ ਭਰਾ ਹਰਮਨਜੋਤ ਵੀ ਵਿਦੇਸ਼ ਵਿੱਚ ਰਹਿੰਦਾ ਹੈ। ਉਹ ਇੱਕ ਅਰਬ ਦੇਸ਼ ਵਿੱਚ ਕੰਮ ਕਰਦਾ ਹੈ। ਅੱਜਕੱਲ੍ਹ ਉਹ ਪਿੰਡ ਪੰਡੋਰੀ ਆਇਆ ਹੋਇਆ ਹੈ।