Tarn Taran News : ਡੰਕੀ ਰੂਟ ਰਾਹੀਂ ਅਮਰੀਕਾ ਭੇਜਣ ਵਾਲਾ ਏਜੰਟ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

Tarn Taran News : ਐਨਆਈਏ ਨੇ 17 ਦਿਨਾਂ ’ਚ ਮਾਮਲਾ ਕੀਤਾ ਹੱਲ

Agent arrested in Tarn Taran for sending people to America through donkey route Latest news in Punjabi

Agent arrested in Tarn Taran for sending people to America through donkey route Latest news in Punjabi : ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਐਤਵਾਰ ਨੂੰ ਦਿੱਲੀ ਤੋਂ ਇਕ ਏਜੰਟ ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਨੌਜਵਾਨਾਂ ਨੂੰ ਡੰਕੀ ਰੂਟ ਰਾਹੀਂ ਅਮਰੀਕਾ ਭੇਜਣ ਦੇ ਬਦਲੇ ਲੱਖਾਂ ਰੁਪਏ ਲੈ ਰਿਹਾ ਸੀ ਅਤੇ ਉਨ੍ਹਾਂ ਨੂੰ ਜ਼ੋਖ਼ਮ ਵਿਚ ਪਾ ਰਿਹਾ ਸੀ। ਐਨਆਈਏ ਦੀ ਜਾਂਚ ’ਚ ਮੁਲਜ਼ਮ ਗਗਨਦੀਪ ਸਿੰਘ ਉਰਫ਼ ਗੋਲਡੀ ਦਾ ਨਾਮ ਸਾਹਮਣੇ ਆਇਆ ਹੈ, ਜੋ ਕਿ ਤਿਲਕ ਨਗਰ, ਦਿੱਲੀ ਦਾ ਰਹਿਣ ਵਾਲਾ ਹੈ। ਰਾਸ਼ਟਰੀ ਰਾਜਧਾਨੀ ਵਿਚ ਰਹਿੰਦਿਆਂ, ਉਹ ਨੌਜਵਾਨਾਂ ਨੂੰ ਵਿਦੇਸ਼ ਭੇਜਣ ਦਾ ਲਾਲਚ ਦੇ ਕੇ ਲੱਖਾਂ ਰੁਪਏ ਇਕੱਠੇ ਕਰ ਰਿਹਾ ਸੀ।

ਇਹ ਮਾਮਲਾ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦੇ ਇਕ ਪੀੜਤ ਵਿਅਕਤੀ ਨਾਲ ਸਬੰਧਤ ਹੈ, ਜਿਸ ਨੂੰ ਦਸੰਬਰ 2024 ਵਿਚ ਡੰਕੀ ਰੂਟ ਰਾਹੀਂ ਅਮਰੀਕਾ ਭੇਜਿਆ ਗਿਆ ਸੀ। ਪੀੜਤ ਨੇ ਇਸ ਗ਼ੈਰ-ਕਾਨੂੰਨੀ ਯਾਤਰਾ ਲਈ ਮੁਲਜ਼ਮ ਏਜੰਟ ਨੂੰ ਲਗਭਗ 45 ਲੱਖ ਰੁਪਏ ਦਿਤੇ ਸਨ। ਜਦ ਕਿ ਅਮਰੀਕਾ ਨੇ ਉਸ ਨੂੰ 15 ਫ਼ਰਵਰੀ ਨੂੰ ਦੇਸ਼ ’ਚੋਂ ਕੱਢ ਦਿਤਾ ਸੀ। ਉਹ ਇਸ ਵੇਲੇ ਭਾਰਤ ’ਚ ਹੈ।

ਭਾਰਤ ਵਾਪਸ ਆਉਣ ਤੋਂ ਬਾਅਦ, ਪੀੜਤ ਨੇ ਮੁਲਜ਼ਮ ਵਿਰੁਧ ਸ਼ਿਕਾਇਤ ਦਰਜ ਕਰਵਾਈ ਸੀ। ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਸੀ। ਘਟਨਾਵਾਂ ਦੇ ਮੱਦੇਨਜ਼ਰ, 13 ਮਾਰਚ ਨੂੰ ਕੇਸ NIA ਨੂੰ ਸੌਂਪ ਦਿਤਾ ਗਿਆ ਸੀ। 17 ਦਿਨਾਂ ਦੀ ਕਾਰਵਾਈ ਤੋਂ ਬਾਅਦ, ਐਨਆਈਏ ਨੇ ਮੁਲਜ਼ਮ ਗਗਨਦੀਪ ਸਿੰਘ ਉਰਫ਼ ਗੋਲਡੀ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਨੇ ਇਸ ਮਾਮਲੇ ਵਿਚ ਏਜੰਟ ਦੀ ਭੂਮਿਕਾ ਨਿਭਾਈ ਸੀ। ਐਨਆਈਏ ਹੁਣ ਮੁਲਜ਼ਮ ਤੋਂ ਪੁੱਛਗਿੱਛ ਕਰ ਕੇ ਇਸ ਪੂਰੇ ਨੈੱਟਵਰਕ ਦੇ ਹੋਰ ਮੈਂਬਰਾਂ ਤਕ ਪਹੁੰਚਣ ਦੀ ਕੋਸ਼ਿਸ਼ ਕਰ ਰਹੀ ਹੈ।