ਅਮਰੀਕਾ ‘ਚ ਮਨੀ ਲਾਂਡਰਿੰਗ ਦੇ ਅਪਰਾਧ 'ਚ ਭਾਰਤੀ ਨਾਗਰਿਕ ਨੂੰ ਸੁਣਾਈ 15 ਮਹੀਨਿਆਂ ਦੀ ਜੇਲ੍ਹ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

4,710 ਡਾਲਰ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ

Indian Truck Driver Jailed For 15 Months In US For Money Laundering

ਵਸ਼ਿੰਗਟਨ – ਅਮਰੀਕਾ ਵਿਚ ਇਕ ਭਾਰਤੀ ਟਰੱਕ ਚਾਲਕ ਨੂੰ ਮਨੀ ਲਾਂਡਰਿੰਗ ਅਤੇ ਗੈਰਕਨੂੰਨੀ ਹਥਿਆਰ ਰੱਖਣ ਦੇ ਜੁਰਮਾਨੇ ਵਿਚ 15 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ ਅਤੇ ਉਸ ‘ਤੇ 4,710 ਡਾਲਰ ਦਾ ਜੁਰਮਾਨਾ ਲਗਾਇਆ ਹੈ। ਨਿਆਂ ਵਿਭਾਗ ਦੇ ਅਨੁਸਾਰ, ਭਾਰਤ ਦੇ ਲਵਪ੍ਰੀਤ ਸਿੰਘ ਨੇ ਮਾਰਚ ਵਿਚ ਮਨੀ ਲਾਂਡਰਿੰਗ ਦਾ ਇਕ ਦੋਸ਼ ਸਵੀਕਾਰ ਵੀ ਕਰ ਲਿਆ ਹੈ।

ਇਹ ਵੀ ਪੜ੍ਹੋ - ਚੀਨ ਨਾਲ 12ਵੇਂ ਦੌਰ ਦੀ ਕੋਰ ਕਮਾਂਡਰ ਪੱਧਰ ਦੀ ਗੱਲਬਾਤ ਅੱਜ

 ਉਸ ਨੇ ਇਕ ਧੋਖਾਧੜੀ ਯੋਜਨਾ ਦੇ ਤੌਰ ‘ਤੇ ਅਪਣੇ ਇਕ ਸਾਥੀ ਤੋਂ ਪੈਸੇ ਲੈਂ ਅਤੇ ਉਸ ਨੂੰ ਕਿਤੇ ਹੋਰ ਪਹੁੰਚਾਉਣ ਦੇ ਦੋਸ਼ ਨੂੰ ਮੰਨਿਆ ਹੈ ਅਤੇ ਨਾਲ ਹੀ ਗੈਰਕਾਨੂੰਨੀ ਤਰੀਕੇ ਨਾਲ ਹਥਿਆਰ ਰੱਖਣ ਦਾ ਵੀ ਆਰੋਪ ਕਬੂਲ ਕੀਤਾ ਹੈ। ਨਿਆਂ ਵਿਭਾਗ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਟਰੱਕ ਡਰਾਈਵਰ ਵਜੋਂ ਕੰਮ ਕਰਨ ਵਾਲੇ ਸਿੰਘ ਨੂੰ ਮਨੀ ਲਾਂਡਰਿੰਗ ਅਤੇ ਹਥਿਆਰਾਂ ਦੇ ਅਪਰਾਧਾਂ ਲਈ 15 ਮਹੀਨਿਆਂ ਦੀ ਕੈਦ ਅਤੇ 4,710 ਡਾਲਰ ਦਾ ਜੁਰਮਾਨਾ ਲਗਾਇਆ ਗਿਆ ਹੈ।

ਅਦਾਲਤ ਵਿਚ ਮੁਕੱਦਮੇ ਅਤੇ ਗਵਾਹੀ ਦੇ ਅਨੁਸਾਰ ਸਿੰਘ ਨੇ ਨੌਂ ਹੋਰ ਵਿਅਕਤੀਆਂ ਦੇ ਨਾਲ ਅਮਰੀਕਾ ਅਤੇ ਭਾਰਤ ਵਿਚ 2015 ਤੋਂ 2018 ਤੱਕ ਧੋਖਾਧੜੀ, ਮੇਲ ਧੋਖਾਧੜੀ ਅਤੇ ਬੈਂਕ ਧੋਖਾਧੜੀ ਕੀਤੀ ਹੈ। ਉਸ 'ਤੇ ਮਨੀ ਲਾਂਡਰਿੰਗ ਦਾ ਵੀ ਦੋਸ਼ ਸੀ।