ਕਾਂਗਰਸ ਦਾ ਵੱਡਾ ਐਕਸ਼ਨ: ਨਕਦੀ ਸਮੇਤ ਫੜੇ ਤਿੰਨ ਵਿਧਾਇਕਾਂ ਨੂੰ ਕੀਤਾ ਮੁਅੱਤਲ

ਏਜੰਸੀ

ਖ਼ਬਰਾਂ, ਪੰਜਾਬੀ ਪਰਵਾਸੀ

ਝਾਰਖੰਡ 'ਚ ਵੀ ਭਾਜਪਾ ਚਲਾ ਰਹੀ ਹੈ 'ਆਪ੍ਰੇਸ਼ਨ ਲੋਟਸ': ਜੈਰਾਮ ਰਮੇਸ਼

congress

ਕਿਹਾ- ਝਾਰਖੰਡ ਵਿੱਚ ਮਹਾਰਾਸ਼ਟਰ ਵਰਗੀ ਸਾਜ਼ਿਸ਼ ਦੀ ਕੋਸ਼ਿਸ਼
ਪੱਛਮੀ ਬੰਗਾਲ : ਭਾਰੀ ਨਕਦੀ ਸਮੇਤ ਫੜੇ ਗਏ ਤਿੰਨ ਵਿਧਾਇਕਾਂ ਖਿਲਾਫ ਵੱਡੀ ਕਾਰਵਾਈ ਕਰਦੇ ਹੋਏ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਹੈ। ਝਾਰਖੰਡ ਕਾਂਗਰਸ ਦੇ ਜਨਰਲ ਸਕੱਤਰ ਅਤੇ ਇੰਚਾਰਜ ਅਵਿਨਾਸ਼ ਪਾਂਡੇ ਨੇ ਇਹ ਜਾਣਕਾਰੀ ਦਿੱਤੀ ਹੈ।

ਦੱਸ ਦੇਈਏ ਕਿ ਸ਼ਨੀਵਾਰ ਨੂੰ ਜਾਮਤਾੜਾ ਤੋਂ ਕਾਂਗਰਸ ਦੇ ਤਿੰਨ ਵਿਧਾਇਕ ਇਰਫਾਨ ਅੰਸਾਰੀ, ਖਿਜਰੀ ਤੋਂ ਰਾਜੇਸ਼ ਕਛਪ ਅਤੇ ਕੋਲੇਬੀਰਾ ਤੋਂ ਨਮਨ ਬਿਕਸਲ ਨੂੰ ਵੱਡੀ ਗਿਣਤੀ ਵਿਚ ਨਕਦੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਉਨ੍ਹਾਂ ਦੀ ਕਾਰ 'ਚੋਂ ਕਰੀਬ 48 ਲੱਖ ਰੁਪਏ ਬਰਾਮਦ ਕੀਤੇ ਹਨ। ਜਾਣਕਾਰੀ ਮੁਤਾਬਕ ਪੁਲਿਸ ਨੇ ਖੂਫ਼ੀਆ ਸੂਚਨਾ ਮਿਲਣ 'ਤੇ ਗੱਡੀ ਨੂੰ ਚੈਕਿੰਗ ਲਈ ਰੋਕਿਆ ਸੀ। ਨਕਦੀ ਦੀ ਗਿਣਤੀ ਲਈ ਕਾਊਂਟਿੰਗ ਮਸ਼ੀਨਾਂ ਵੀ ਮੰਗਵਾਈਆਂ ਗਈਆਂ।

ਜਦਕਿ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ ਕਿ ਝਾਰਖੰਡ 'ਚ ਭਾਜਪਾ ਦਾ 'ਆਪ੍ਰੇਸ਼ਨ ਲੋਟਸ' ਅੱਜ ਰਾਤ ਹਾਵੜਾ 'ਚ ਬੇਨਕਾਬ ਹੋ ਗਿਆ। ਦਿੱਲੀ 'ਚ 'ਹਮ ਦੋ' ਦਾ ਗੇਮ ਪਲਾਨ ਝਾਰਖੰਡ 'ਚ ਵੀ ਉਹੀ ਕਰਨਾ ਹੈ, ਜੋ ਉਨ੍ਹਾਂ ਨੇ ਮਹਾਰਾਸ਼ਟਰ 'ਚ ਈ-ਡੀ (ਏਕਨਾਥ ਸ਼ਿੰਦੇ-ਦੇਵੇਂਦਰ ਫੜਨਵੀਸ) ਦੀ ਜੋੜੀ ਨੇ ਕੀਤਾ।

ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੇ ਸੂਬਾ ਪ੍ਰਧਾਨ ਠਾਕੁਰ ਨੇ ਅੱਗੇ ਕਿਹਾ ਕਿ ਸਾਰਿਆਂ ਨੇ ਦੇਖਿਆ ਕਿ ਅਸਾਮ ਹੁਣ ਸਰਕਾਰਾਂ ਨੂੰ ਡੇਗਣ ਦਾ ਕੇਂਦਰ ਬਿੰਦੂ ਕਿਵੇਂ ਬਣ ਗਿਆ ਹੈ। 15 ਦਿਨਾਂ ਤੱਕ ਡਰਾਮਾ ਹੁੰਦਾ ਰਿਹਾ ਅਤੇ ਆਖਰਕਾਰ ਮਹਾਰਾਸ਼ਟਰ ਸਰਕਾਰ ਦਾ ਤਖਤਾ ਪਲਟ ਗਿਆ।

ਇਸ ਤੋਂ ਪਤਾ ਲੱਗਦਾ ਹੈ ਕਿ ਝਾਰਖੰਡ ਵਿੱਚ ਵੀ ਸਰਕਾਰ ਨੂੰ ਅਸਥਿਰ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਸਭ ਕੁਝ ਸਪੱਸ਼ਟ ਹੋ ਜਾਵੇਗਾ। ਹਾਲਾਂਕਿ, ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਇਹ ਘਟਨਾ ਦੁਖਦਾਈ ਹੈ ਅਤੇ ਸੂਬਾ ਇਕਾਈ ਇਸ ਮਾਮਲੇ ਦੀ ਰਿਪੋਰਟ ਪਾਰਟੀ ਹਾਈ ਕਮਾਂਡ ਨੂੰ ਸੌਂਪੇਗੀ। ਜਦੋਂ ਤੱਕ ਜਾਂਚ ਪੂਰੀ ਨਹੀਂ ਹੋ ਜਾਂਦੀ ਉਦੋਂ ਤੱਕ ਇਸ ਬਾਰੇ ਗੱਲ ਕਰਨਾ ਉਚਿਤ ਨਹੀਂ ਹੋਵੇਗਾ, ਪਰ ਦੇਸ਼ ਦੇ ਹਾਲਾਤ ਨੂੰ ਦੇਖਦੇ ਹੋਏ ਗ੍ਰਿਫਤਾਰ ਵਿਧਾਇਕ ਹੀ ਇਸ ਮਾਮਲੇ ਦੀ ਬਿਹਤਰ ਵਿਆਖਿਆ ਕਰ ਸਕਦੇ ਹਨ। ਹਾਲਾਂਕਿ ਘਟਨਾ ਦੁਖਦ ਹੈ। ਅਸੀਂ ਆਪਣੀ ਹਾਈ ਕਮਾਂਡ ਨੂੰ ਰਿਪੋਰਟ ਸੌਂਪਾਂਗੇ। ਇਸ ਸਾਜ਼ਿਸ਼ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ।