ਮਾਣ ਦੀ ਗੱਲ, ਵਿਕਟੋਰੀਆ 'ਚ ਪੰਜਾਬਣ ਨੂੰ ਮਿਲੇਗਾ 'ਮੈਡਲ ਆਫ਼ ਗੁੱਡ ਸਿਟੀਜ਼ਨਸ਼ਿਪ' ਪੁਰਸਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬੀ ਪਰਵਾਸੀ

ਕਿਰਨ ਹੀਰਾ ਇਸ ਵਕਾਰੀ ਸਨਮਾਨ ਲਈ ਚੁਣੀ ਜਾਣ ਵਾਲੀ ਇਕੋ-ਇਕ ਪੰਜਾਬਣ ਹੈ।

photo

 

ਐਬਟਸਫ਼ੋਰਡ : ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੀ ਸਰਕਾਰ ਨੇ ਉਚ ਸਨਮਾਨ ‘ਮੈਡਲ ਆਫ਼ ਗੁੱਡ ਸਿਟੀਜ਼ਨਸ਼ਿਪ 2022’ ਲਈ ਚੁਣੇ ਗਏ ਨਾਵਾਂ ਦਾ ਐਲਾਨ ਕਰ ਦਿਤਾ ਹੈ। ਆਰਡਰ ਆਫ਼ ਬੀ.ਸੀ. ਤੋਂ ਬਾਅਦ ਸੂਬਾ ਸਰਕਾਰ ਵਲੋਂ ਦਿਤੇ ਜਾਂਦੇ ਦੂਜੇ ਵੱਡੇ ਉੱਚ ਸਨਮਾਨ ‘ਮੈਡਲ ਆਫ਼ ਗੁੱਡ ਸਿਟੀਜ਼ਨਸ਼ਿਪ’ ਲਈ 15 ਵਿਅਕਤੀਆਂ ਨੂੰ ਚੁਣਿਆ ਗਿਆ ਹੈ, ਜਿਨ੍ਹਾਂ ਵਿਚ ਵਿਕਟੋਰੀਆ ਨਿਵਾਸੀ ਪੰਜਾਬਣ ਕਿਰਨ ਹੀਰਾ ਨੂੰ ਵੀ ਇਹ ਸਨਮਾਨ ਮਿਲੇਗਾ।

ਕਿਰਨ ਹੀਰਾ ਇਸ ਵਕਾਰੀ ਸਨਮਾਨ ਲਈ ਚੁਣੀ ਜਾਣ ਵਾਲੀ ਇਕੋ-ਇਕ ਪੰਜਾਬਣ ਹੈ। ਬ੍ਰਿਟਿਸ਼ ਕੋਲੰਬੀਆ ਸਰਕਾਰ ਵਲੋਂ ਇਹ ਸਨਮਾਨ ਉਨ੍ਹਾਂ ਨੂੰ ਦਿਤਾ ਜਾਂਦਾ ਹੈ, ਜਿਨ੍ਹਾਂ ਨੇ ਸਿਹਤ, ਸਿਖਿਆ ਅਤੇ ਸਮਾਜ ਸੇਵਾ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਇਆ ਹੋਵੇ। 

ਕਿਰਨ ਹੀਰਾ ਵਿਕਟੋਰੀਆ ਇੰਮੀਗਰਾਂਟ ਐਂਡ ਰਫ਼ਿਊਜ਼ੀ ਸੈਂਟਰ ਸੁਸਾਇਟੀ ਅਤੇ ਓਸਿਸ ਸੁਸਾਇਟੀ ਫ਼ਾਰ ਦੀ ਸਪਿਰਚੂਅਲ ਹੈਲਥ ਆਫ਼ ਵਿਕਟੋਰੀਆ ਦੀ ਐਗਜ਼ੀਕਿਊਟਿਵ ਡਾਇਰੈਕਟਰ ਹੈ। ਕਿਰਨ ਹੀਰਾ ਨੇ ਪਬਲਿਕ ਐਡਮਿਨਸਟਰੇਸ਼ਨ ਵਿਸ਼ੇ ’ਤੇ ਪੀ.ਐਚ.ਡੀ. ਕੀਤੀ ਹੋਈ ਹੈ। ਇਨਾਮ ਵੰਡ ਸਮਾਗਮ ਮਾਰਚ 2023 ’ਚ ਹੋਵੇਗਾ। (ਏਜੰਸੀ)