ਦੂਤੀ ਚੰਦ ਨੇ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਵਿੱਚ ਜਿੱਤਿਆ ਸੋਨੇ ਦਾ ਤਗਮਾ 

ਏਜੰਸੀ

ਖ਼ਬਰਾਂ, ਖੇਡਾਂ

11.49 ਸੈਕਿੰਡ ਦੇ ਸਮੇਂ ਨਾਲ ਪਹਿਲੇ ਸਥਾਨ 'ਤੇ ਰਹੀ ਦੂਤੀ ਚੰਦ

File

ਭਾਰਤ ਦੀ ਚੋਟੀ ਦੀ ਮਹਿਲਾ ਦੌੜਾਕ ਦੂਤੀ ਚੰਦ ਨੇ ਸ਼ਨੀਵਾਰ ਨੂੰ ਇਥੇ 100 ਮੀਟਰ ਮੁਕਾਬਲੇ ਵਿਚ ਸੋਨੇ ਦਾ ਤਗਮਾ ਜਿੱਤਿਆ। ਜਦਕਿ ਲੰਬੀ ਦੂਰੀ ਦੇ ਦੌੜਾਕ ਨਰੇਂਦਰ ਪ੍ਰਤਾਪ ਸਿੰਘ ਨੇ ਖੇਡ ਇੰਡੀਆ ਯੂਨੀਵਰਸਿਟੀ ਖੇਡਾਂ ਵਿਚ ਦੂਜਾ ਸੋਨੇ ਦਾ ਤਗਮਾ ਜਿੱਤਿਆ। ਇਹ ਦੂਤੀ ਦੀ ਸਾਲ ਦੀ ਪਹਿਲੀ ਦੌੜ ਹੈ। 24 ਸਾਲਾ ਦੀ ਇਹ ਅਥਲੀਟ ਆਪਣੀ ਕਲਿੰਗਾ ਇੰਸਟੀਚਿਊਟ ਆਫ ਇੰਡਸਟ੍ਰੀਅਲ ਟੈਕਨੋਲੋਜੀ ਦੀ ਨੁਮਾਇੰਦਗੀ ਕਰ ਰਹੀ ਹੈ। ਉਸਨੇ ਇਕ ਤੇਜ਼ ਲੀਡ ਲੈ ਲਈ ਅਤੇ 11.49 ਸੈਕਿੰਡ ਦੇ ਸਮੇਂ ਨਾਲ ਪਹਿਲੇ ਸਥਾਨ 'ਤੇ ਰਹੀ।

ਉੱਥੇ ਹੀ ਮੰਗਲੌਰ ਯੂਨੀਵਰਸਿਟੀ ਦੇ ਧਨਲਕਸ਼ਮੀ ਐਸ ਨੇ 11.99 ਸੈਕਿੰਡ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਜਦੋਂ ਕਿ ਮਹਾਤਮਾ ਗਾਂਧੀ ਯੂਨੀਵਰਸਿਟੀ ਦੀ ਸਨੇਹਾ ਐਸਐਸ ਨੇ 12.08 ਸੈਕਿੰਡ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਸੋਨੇ ਦਾ ਤਗਮਾ ਜਿੱਤਣ ਤੋਂ ਬਾਅਦ, ਦੂਤੀ ਨੇ ਕਿਹਾ, “ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਵਿੱਚ ਭਾਗ ਲੈਣਾ ਸ਼ਾਨਦਾਰ ਰਿਹਾ। ਉਸਨੇ ਖੁਸ਼ੀ ਜਾਹਿਰ ਕਰਦੇ ਹੋਏ ਕਿਹਾ ਕਿ ਮੈਂ ਨਤੀਜੇ ਤੋਂ ਬਹੁਤ ਖੁਸ਼ ਹਾਂ ਕਿਉਂਕਿ ਮੈਂ ਸੋਨੇ ਦਾ ਤਗਮਾ ਜਿੱਤਿਆ ਹੈ।

ਉਸਨੇ ਕਿਹਾ, “ਇਹ 2020 ਦਾ ਮੇਰਾ ਪਹਿਲਾ ਮੁਕਾਬਲਾ ਹੈ। ਇਸ ਲਈ ਸਾਲ ਦੀ ਸ਼ੁਰੂਅਤ ਚੰਗੀ ਰਹੀ। ਮੈਂ ਪਹਿਲੇ ਮੁਕਾਬਲੇ ਵਿੱਚ ਇੰਨੀ ਤੇਜ਼ ਦੈੜਣ ਦੀ ਉਮੀਦ ਨਹੀਂ ਕਰ ਰਹੀ ਸੀ। ਹਾਲਾਂਕਿ ਮੈਂ 11.49 ਸੈਕਿੰਡ ਦੇ ਸਮੇਂ ਤੋਂ ਖੁਸ਼ ਹਾਂ, ਪਰ ਮੈਂ 11.40 ਸੈਕਿੰਡ ਤੋਂ ਘੱਟ ਦੇ ਨਾਲ ਸ਼ੁਰੂਆਤ ਕਰਨੀ ਚਾਹੁੰਦੀ ਸੀ।'' ਉਸ ਨੇ ਕਿਹਾ, “ਮੈਂ ਅਗਲੇ ਟੂਰਨਾਮੈਂਟ ਵਿਚ ਸਮੇਂ ਵਿਚ 10 ਤੋਂ 15 ਸੈਕਿੰਡ ਦਾ ਸੁਧਾਰ ਕਰਾਂਗੀ। ਇਸ ਸਮੇਂ ਮੈਂ ਤੰਦਰੁਸਤ ਹਾਂ, ਹਾਲਾਂਕਿ ਹੁਣ ਮੈਨੂੰ ਆਪਣੀ ਰਫਤਾਰ ਵਿਚ ਸੁਧਾਰ ਕਰਨਾ ਪਏਗਾ।''

ਪਿਛਲੇ ਸਾਲ ਓਪਨ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 11.22 ਸੈਕਿੰਡ ਦੇ ਸਮੇਂ ਤੋਂ ਆਪਣੇ ਰਾਸ਼ਟਰੀ ਰਿਕਾਰਡ ਨੂੰ ਵਧਿਆ ਕਰਨ ਵਾਲੀ ਦੁਤੀ ਨੂੰ ਟੋਕਿਓ ਓਲੰਪਿਕ ਲਈ  ਕੁਆਲੀਫਾਈ ਕਰਨ ਲਈ 11.15 ਸੈਕਿੰਡ ਦਾ ਸਮਾਂ ਕੱਢਣ ਦੀ ਜਰੂਰਤ ਹੈ। ਉਸਨੇ ਕਿਹਾ, "ਮੈਨੂੰ ਕੋਰੋਨਾ ਵਾਇਰਸ ਅਤੇ ਯਾਤਰਾ ਦਿਸ਼ਾ ਨਿਰਦੇਸ਼ਾਂ ਤੋਂ ਪੱਕਾ ਯਕੀਨ ਨਹੀਂ ਹੈ ਕਿ ਮੈਨੂੰ ਯੂਰਪ ਵਿਚ ਹਿੱਸਾ ਲੈਣ ਦਾ ਮੌਕਾ ਮਿਲੇਗਾ।" ਮੈਨੂੰ ਲਗਦਾ ਹੈ ਕਿ ਮੈਨੂੰ ਇਸ ਸੀਜ਼ਨ ਵਿਚ ਭਾਰਤੀ ਪ੍ਰਤੀਯੋਗਤਾਵਾਂ ਵਿਚ ਓਲੰਪਿਕ ਕੁਆਲੀਫਾਈ ਕਰਨ ਲਈ ਸਮਾਂ ਕੱਢਣਾ ਪਏਗਾ। ”ਉਹ ਇਥੇ 200 ਮੀਟਰ ਈਵੈਂਟ ਵਿਚ ਵੀ ਹਿੱਸਾ ਲਵੇਗੀ।

ਭਾਰਤੀਦਾਸਨ ਯੂਨੀਵਰਸਿਟੀ ਕੇ ਜੀ ਕਾਥਿਰਾਵਨ ਨੇ ਫੋਟੋ ਫਿਨਿਸ਼ ਦੇ ਜ਼ਰੀਏ ਐਮ ਕਾਰਤੀਕੇਯਨ ਨੂੰ ਹਰਾ ਕੇ ਪੁਰਸ਼ਾਂ ਦੀ 100 ਮੀ. ਮੁਕਾਵਲਾ ਜਿੱਤਿਆ। ਦੋਵਾਂ ਨੇ 10.68 ਸੈਕਿੰਡ ਦਾ ਸਮਾਂ ਲਿਆ ਸੀ। ਪੁਰਸ਼ਾਂ ਦੀ 5000 ਮੀਟਰ ਦੌੜ ਵਿੱਚ ਨਰਿੰਦਰ ਪ੍ਰਤਾਪ ਸਿੰਘ (ਮੰਗਲੂਰ ਯੂਨੀਵਰਸਿਟੀ) ਨੇ ਸੋਨ ਤਗਮਾ ਜਿੱਤਿਆ, ਜੋ ਇਨ੍ਹਾਂ ਖੇਡਾਂ ਵਿੱਚ ਉਸਦਾ ਦੂਜਾ ਸੋਨ ਪੁਰਸਕਾਰ ਹੈ। ਉਨ੍ਹਾਂ ਨੇ 5000 ਮੀਟਰ ਦੀ ਆਪਣੀ ਯੂਨੀਵਰਸਿਟੀ ਰਿਕਾਰਡ ਨੂੰ ਤੋੜ ਕੇ ਇਹ ਥਾਂ ਹਾਸਲ ਕੀਤੀ ਸੀ। ਨਰਿੰਦਰ ਪ੍ਰਤਾਪ ਸਿੰਘ ਨੇ 10,000 ਮੀਟਰ ਵਿਚ ਵੀ ਪਹਿਲਾ ਥਾਂ ਹਾਸਲ ਕੀਤਾ ਸੀ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।