Russia-Ukraine Conflict : ਖੇਡ ਸੰਸਥਾਵਾਂ ਦਾ ਰੂਸ 'ਤੇ ਦਬਾਅ ਜਾਰੀ, ਹੁਣ ਵਿਸ਼ਵ ਰਗਬੀ ਨੇ ਦਿੱਤਾ ਝਟਕਾ 

ਏਜੰਸੀ

ਖ਼ਬਰਾਂ, ਖੇਡਾਂ

WORLD RUGBY ਨੇ ਰੂਸ ਬੇਲਾਰੂਸ ਨੂੰ ਵਿਸ਼ਵ ਰਗਬੀ ਤੋਂ ਕੀਤਾ ਮੁਅੱਤਲ

photo

ਕੀਵ : ਯੂਕਰੇਨ 'ਤੇ ਰੂਸ ਦੀ ਫੌਜੀ ਕਾਰਵਾਈ ਲਗਾਤਾਰ ਜਾਰੀ ਹੈ। ਕਈ ਅੰਤਰਰਾਸ਼ਟਰੀ ਸੰਗਠਨਾਂ ਨੇ ਵੀ ਰੂਸ 'ਤੇ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਰੂਸ ਦੇ ਯੂਕਰੇਨ 'ਤੇ ਹਮਲੇ ਨੂੰ ਗਲਤ ਮੰਨਦੇ ਹੋਏ ਲਗਭਗ ਸਾਰਿਆਂ ਨੇ ਆਪਣੀ ਪ੍ਰਤੀਕਿਰਿਆ ਪ੍ਰਗਟ ਕੀਤੀ ਹੈ। UEFA ਤੋਂ ਬਾਅਦ IOC, FIFA ਅਤੇ Worlc Rugby ਨੇ ਵੀ ਆਖਰੀ ਆਦੇਸ਼ ਤੱਕ ਰੂਸ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਹੈ। 

ਵਿਸ਼ਵ ਰਗਬੀ ਵੱਲੋਂ ਲਗਾਈਆਂ ਗਈਆਂ ਪਾਬੰਦੀਆਂ ਤੋਂ ਬਾਅਦ ਦੋਵਾਂ ਟੀਮਾਂ ਦੇ ਕਿਸੇ ਵੀ ਅੰਤਰਰਾਸ਼ਟਰੀ ਮੈਚ 'ਚ ਹਿੱਸਾ ਨਹੀਂ ਲੈ ਸਕਣਗੀਆਂ। ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਦੇ 2023 ਵਿੱਚ ਫਰਾਂਸ ਵਿੱਚ ਹੋਣ ਵਾਲੇ ਰਗਬੀ ਵਿਸ਼ਵ ਕੱਪ ਲਈ ਕੁਆਲੀਫਾਈ ਕਰਨ ਦੀਆਂ ਸੰਭਾਵਨਾਵਾਂ ਵੀ ਲਗਭਗ ਖਤਮ ਹੋ ਗਈਆਂ ਹਨ। UEFA ਨੇ ਰੂਸ ਅਤੇ ਬੇਲਾਰੂਸ 'ਤੇ ਵੀ ਪਾਬੰਦੀ ਲਗਾ ਦਿੱਤੀ ਹੈ, ਉਨ੍ਹਾਂ ਦੇ ਕਿਸੇ ਵੀ ਤਰ੍ਹਾਂ ਦੇ ਲੀਗ ਅਤੇ ਅੰਤਰਰਾਸ਼ਟਰੀ ਮੈਚਾਂ ਵਿੱਚ ਭਾਗ ਲੈਣ 'ਤੇ ਪਾਬੰਦੀ ਲਗਾ ਦਿੱਤੀ ਹੈ। 

ਵਿਸ਼ਵ ਰਗਬੀ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ, 'ਆਈਓਸੀ ਦੀ ਸਿਫ਼ਾਰਸ਼ 'ਤੇ ਵਿਸ਼ਵ ਰਗਬੀ ਦੀ ਕਾਰਜਕਾਰੀ ਕਮੇਟੀ ਨੇ ਰਗਬੀ ਪਰਿਵਾਰ ਦੀ ਸੁਰੱਖਿਆ ਲਈ ਤੁਰੰਤ ਪ੍ਰਭਾਵ ਨਾਲ ਕੁਝ ਵਾਧੂ ਕਦਮ ਚੁੱਕੇ ਹਨ, ਸੰਘਰਸ਼ ਦੀਆਂ ਸਿਫ਼ਾਰਸ਼ਾਂ ਦੇ ਅਨੁਸਾਰ ( ਰੂਸ ਅਤੇ ਯੂਕਰੇਨ) ਦੇ ਖ਼ਿਲਾਫ਼ ਸਖ਼ਤ ਅਤੇ ਮਹੱਤਵਪੂਰਨ ਸਟੈਂਡ ਲੈਣ ਦਾ ਫ਼ੈਸਲਾ ਕੀਤਾ ਗਿਆ ਹੈ। ਅਗਲੇ ਨੋਟਿਸ ਤੱਕ ਰੂਸ ਨੂੰ ਵਿਸ਼ਵ ਰਗਬੀ ਦੀ ਮੈਂਬਰਸ਼ਿਪ ਤੋਂ ਮੁਅੱਤਲ ਕਰ ਦਿੰਦਾ ਹੈ।' 

ਯੂਕਰੇਨ 'ਤੇ ਰੂਸ ਦੇ ਹਮਲੇ ਤੋਂ ਬਾਅਦ ਅੰਤਰਰਾਸ਼ਟਰੀ ਖੇਡਾਂ ਦੁਆਰਾ ਰੂਸ 'ਤੇ ਲਗਾਤਾਰ ਪਾਬੰਦੀਆਂ ਲਗਾਈਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ UEFA ਨੇ 28 ਮਈ ਨੂੰ ਰੂਸ ਦੇ ਸੇਂਟ ਪੀਟਰਸਬਰਗ ਤੋਂ ਪੈਰਿਸ 'ਚ ਚੈਂਪੀਅਨਸ ਲੀਗ ਫਾਈਨਲ ਦੀ ਮੇਜ਼ਬਾਨੀ ਖੋਹ ਲਈ ਸੀ। ਜ਼ਿਕਰਯੋਗ ਹੈ ਕਿ ਰੂਸ 2011 ਅਤੇ 2019 ਵਿੱਚ ਰਗਬੀ ਵਿਸ਼ਵ ਕੱਪ ਵਿੱਚ ਹਿੱਸਾ ਲੈਣ ਦੇ ਯੋਗ ਸੀ, ਰੂਸ ਨੇ ਇਨ੍ਹਾਂ ਦੋਨਾਂ ਵਿਸ਼ਵ ਕੱਪਾਂ ਵਿੱਚ ਇੱਕ ਵੀ ਮੈਚ ਨਹੀਂ ਜਿੱਤਿਆ ਸੀ।