ਭਾਰਤੀ ਬੈਡਮਿੰਟਨ ਖਿਡਾਰੀ ਪੀ.ਵੀ. ਸੰਧੂ ਉਡਾਣਾਂ ਰੱਦ ਹੋਣ ਕਾਰਨ ਦੁਬਈ ’ਚ ਫਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਇੰਗਲੈਂਡ ਓਪਨ ਬੈਡਮਿੰਟਨ ਟੂਰਨਾਮੈਂਟ ’ਚ ਖੇਡਣਾ ਹੋਇਆ ਮੁਸ਼ਕਿਲ

Indian badminton player PV Sandhu stranded in Dubai due to flight cancellations

ਨਵੀਂ ਦਿੱਲੀ : ਓਲੰਪਿਕ ਤਗਮਾ ਜੇਤੂ ਪੀ.ਵੀ. ਸਿੰਧੂ ਸ਼ਨੀਵਾਰ ਨੂੰ ਵੱਕਾਰੀ ਆਲ ਇੰਗਲੈਂਡ ਓਪਨ ਬੈਡਮਿੰਟਨ ਟੂਰਨਾਮੈਂਟ ਲਈ ਜਾਂਦੇ ਹੋਏ ਦੁਬਈ ਹਵਾਈ ਅੱਡੇ 'ਤੇ ਫਸ ਗਈ, ਕਿਉਂਕਿ ਮੱਧ ਪੂਰਬ ਵਿਚ ਤਣਾਅ ਵਧਣ ਕਾਰਨ ਉਡਾਣ ਸੰਚਾਲਨ ਮੁਅੱਤਲ ਕਰ ਦਿੱਤਾ ਗਿਆ ਸੀ। ਜਿਸ ਦੇ ਚਲਦਿਆਂ ਪੀ.ਵੀ. ਸੰਧੂ ਦਾ ਇੰਗਲੈਂਡ ਓਪਨ ਬੈਡਮਿੰਟਨ ਟੂਰਨਾਮੈਂਟ  ’ਚ ਖੇਡਣਾ ਮੁਸ਼ਕਿਲ ਹੋ ਗਿਆ ਹੈ। 

ਜ਼ਿਕਰਯੋਗ ਹੈ ਕਿ ਇਹ ਟੂਰਨਾਮੈਂਟ ਅਗਲੇ ਮੰਗਲਵਾਰ ਤੋਂ ਸ਼ੁਰੂ ਹੋਣ ਵਾਲਾ ਹੈ । ਸਿੰਧੂ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਪੋਸਟ ਕੀਤਾ, ਜਿਸ ਵਿਚ ਕੈਪਸ਼ਨ ਦਿੱਤਾ ਗਿਆ ਸੀ: "ਸਾਰੀਆਂ ਉਡਾਣਾਂ ਅਗਲੇ ਨੋਟਿਸ ਤੱਕ ਮੁਅੱਤਲ ਕਰ ਦਿੱਤੀਆਂ ਗਈਆਂ ਹਨ।" ਅਮਰੀਕਾ ਅਤੇ ਇਜ਼ਰਾਈਲ ਨੇ ਸ਼ਨੀਵਾਰ ਨੂੰ ਈਰਾਨ 'ਤੇ ਇਕ ਵੱਡਾ ਹਮਲਾ ਸ਼ੁਰੂ ਕੀਤਾ, ਜਿਸ ਵਿਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨੀ ਜਨਤਾ ਨੂੰ 1979 ਤੋਂ ਦੇਸ਼ 'ਤੇ ਰਾਜ ਕਰਨ ਵਾਲੀ ਇਸਲਾਮੀ ਲੀਡਰਸ਼ਿਪ ਨੂੰ ਉਖਾੜ ਸੁੱਟਣ ਲਈ ਕਿਹਾ।

ਫੌਜੀ ਹਮਲਿਆਂ ਕਾਰਨ ਖਾੜੀ ਖੇਤਰ ਵਿਚ ਹਵਾਈ ਖੇਤਰ ਬੰਦ ਹੋ ਗਿਆ ਹੈ ਅਤੇ ਅਮੀਰਾਤ ਅਤੇ ਏਅਰ ਇੰਡੀਆ ਸਮੇਤ ਕਈ ਉਡਾਣਾਂ ਵਿਚ ਰੁਕਾਵਟ ਪਈ ਹੈ। ਏਅਰ ਇੰਡੀਆ ਨੇ 'ਐਕਸ' 'ਤੇ ਪੋਸਟ ਕੀਤੇ ਇਕ ਬਿਆਨ ਵਿਚ ਕਿਹਾ ਕਿ ਖਾੜੀ ਖੇਤਰ, ਮੁੱਖ ਤੌਰ 'ਤੇ ਅਬੂ ਧਾਬੀ, ਦਮਾਮ, ਦੋਹਾ, ਦੁਬਈ, ਜੇਦਾਹ, ਮਸਕਟ, ਰਿਆਧ ਅਤੇ ਤੇਲ ਅਵੀਵ, ਇਜ਼ਰਾਈਲ ਲਈ ਆਪਣੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਹਨ।