ਡੈਨਮਾਰਕ ਨੇ ਜਰਮਨੀ ਨੂੰ ਹਰਾਇਆ
ਜਰਮਨੀ ਦਾ ਲਗਾਤਾਰ 7ਵਾਂ ਮਹਿਲਾ ਯੂਰਪੀ ਫ਼ੁਟਬਾਲ ਖ਼ਿਤਾਬ ਜਿੱਤਣ ਦਾ ਸੁਪਨਾ ਉਸ ਸਮੇਂ ਟੁੱਟ ਗਿਆ, ਜਦੋਂ ਨਾਡੀਆ ਨਦੀਮ ਅਤੇ ਟੇਰੇਸਾ ਨੀਲਸਨ ਦੇ ਗੋਲ ਦੀ ਸਹਾਇਤਾ ਨਾਲ..
Players
ਟਿਲਬਰਗ, 31 ਜੁਲਾਈ: ਜਰਮਨੀ ਦਾ ਲਗਾਤਾਰ 7ਵਾਂ ਮਹਿਲਾ ਯੂਰਪੀ ਫ਼ੁਟਬਾਲ ਖ਼ਿਤਾਬ ਜਿੱਤਣ ਦਾ ਸੁਪਨਾ ਉਸ ਸਮੇਂ ਟੁੱਟ ਗਿਆ, ਜਦੋਂ ਨਾਡੀਆ ਨਦੀਮ ਅਤੇ ਟੇਰੇਸਾ ਨੀਲਸਨ ਦੇ ਗੋਲ ਦੀ ਸਹਾਇਤਾ ਨਾਲ ਡੈਨਮਾਰਕ ਨੇ ਕੁਆਰਟਰ ਫ਼ਾਈਨਲ 'ਚ ਉਸ ਨੂੰ 2-1 ਨਾਲ ਹਰਾ ਦਿਤਾ।
ਸੈਮੀਫ਼ਾਈਨਲ 'ਚ ਡੈਨਮਾਰਕ ਦਾ ਸਾਹਮਣਾ ਆਸਟ੍ਰਿਆ ਨਾਲ ਹੋਵੇਗਾ, ਜਿਸ ਨੇ ਸਪੇਨ ਨੂੰ ਪੇਨਲਟੀ ਸ਼ੂਟਆਊਟ 'ਚ 5-3 ਨਾਲ ਹਰਾਇਆ ਸੀ। ਇਸ ਤੋਂ ਬਾਅਦ ਸਵੀਡਨ ਨੂੰ 2-0 ਨਾਲ ਹਰਾਉਣ ਵਾਲੇ ਨਿਦਰਲੈਂਡ ਦਾ ਸਾਹਮਣਾ ਇੰਗਲੈਂਡ ਨਾਲ ਹੋਵੇਗਾ, ਜਿਸ ਨੇ ਫ਼ਰਾਂਸ ਨੂੰ 1-0 ਨਾਲ ਹਰਾ ਦਿਤਾ ਸੀ। ਜੋੜੀ ਟੇਲਰ ਦੇ ਗੋਲ ਦੀ ਸਹਾਇਤਾ ਨਾਲ ਇੰਗਲੈਂਡ ਨੇ ਇਹ ਜਿੱਤ 43 ਸਾਲ ਬਾਅਦ ਹਾਸਲ ਕੀਤੀ। (ਪੀਟੀਆਈ)