ਮਿਆਮੀ ਖ਼ਿਤਾਬ ਦੀ ਪਹਿਲੀ ਵਾਰ ਦਾਅਵੇਦਾਰ ਬਣੀ ਸਟੀਫਨਸ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਦੋ ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਅਮਰੀਕਾ ਦੀ ਸਲੋਏਨ ਸਟੀਫਨਸ ਨੇ ਲਾਤਵੀਆ ਦੀ ਯੇਲੇਨਾ ਓਸਤਾਪੇਂਕੋ ਨੂੰ 7-6, 6-1 ਨਾਲ ਹਰਾ ਕੇ ਪਹਿਲੀ ਵਾਰ ਮਿਆਮੀ ਓਪਨ...

stephens

ਮਿਆਮੀ : ਦੋ ਵਾਰ ਦੀ ਗ੍ਰੈਂਡ ਸਲੈਮ ਚੈਂਪੀਅਨ ਅਮਰੀਕਾ ਦੀ ਸਲੋਏਨ ਸਟੀਫਨਸ ਨੇ ਲਾਤਵੀਆ ਦੀ ਯੇਲੇਨਾ ਓਸਤਾਪੇਂਕੋ ਨੂੰ 7-6, 6-1 ਨਾਲ ਹਰਾ ਕੇ ਪਹਿਲੀ ਵਾਰ ਮਿਆਮੀ ਓਪਨ ਟੈਨਿਸ ਟੂਰਨਾਮੈਂਟ 'ਚ ਮਹਿਲਾ ਸਿੰਗਲ ਖਿਤਾਬ ਜਿੱਤ ਲਿਆ ਹੈ। ਯੂ.ਐੱਸ. ਓਪਨ ਚੈਂਪੀਅਨ ਸਟੀਫਨਸ ਅਤੇ ਫ੍ਰੈਂਚ ਓਪਨ ਚੈਂਪੀਅਨ ਓਸਤਾਪੇਂਕਾ ਵਿਚਾਲੇ ਸ਼ਨੀਵਾਰ ਨੂੰ ਖਿਤਾਬੀ ਮੁਕਾਬਲੇ 'ਚ ਪਹਿਲੇ ਸੈਟ 'ਚ ਸਖਤ ਟੱਕਰ ਹੋਈ ਅਤੇ ਇਸ ਦਾ ਫ਼ੈਸਲਾ ਟਾਈ ਬ੍ਰੇਕ 'ਚ ਜਾ ਕੇ ਹੋਇਆ। ਸਟੀਫਨਸ ਨੇ ਟਾਈ ਬ੍ਰੇਕ 7-5 ਨਾਲ ਜਿੱਤ ਕੇ ਓਸਤਾਪੇਂਕੋ 'ਤੇ ਦਬਾਅ ਬਣਾ ਲਿਆ ਜਿਸ ਨਾਲ ਉਹ ਦੂਜੇ ਸੈਟ 'ਚ ਪੂਰੀ ਤਰ੍ਹਾਂ ਟੁੱਟ ਗਈ ਅਤੇ ਸਟੀਫਨਸ ਨੇ ਦੂਜਾ ਸੈਟ 6-1 ਨਾਲ ਜਿੱਤ ਕੇ ਖ਼ਿਤਾਬ ਅਪਣੇ ਨਾਂ ਕਰ ਲਿਆ।

13ਵੀਂ ਸੀਡ ਸਟੀਫਨਸ ਆਪਣੇ ਕਰੀਅਰ 'ਚ ਛੇਵਾਂ ਖ਼ਿਤਾਬ ਜਿੱਤਣ ਦੇ ਬਾਅਦ ਹੁਣ ਸੋਮਵਾਰ ਨੂੰ ਜਾਰੀ ਹੋਣ ਵਾਲੀ ਰੈਂਕਿੰਗ 'ਚ ਨੌਵੇਂ ਸਥਾਨ 'ਤੇ ਪਹੁੰਚ ਜਾਵੇਗੀ। ਉਹ ਪਹਿਲੀ ਵਾਰ ਟਾਪ 10 'ਚ ਪਹੁੰਚੇਗੀ। ਸਟੀਫਨਸ ਨੇ ਦੂਜੇ ਸੈਟ 'ਚ ਲਗਾਤਾਰ 6 ਗੇਮਾਂ ਜਿੱਤੀਆ ਅਤੇ ਪਹਿਲੀ ਵਾਰ ਮਿਆਮੀ ਖ਼ਿਤਾਬ ਜਿੱਤਿਆ। ਸਟੀਫਨਸ ਨੇ ਇਸ ਤਰ੍ਹਾਂ ਫ਼ਾਈਨਲ ਨਾ ਹਾਰਨ ਦਾ ਅਪਣਾ ਰਿਕਾਰਡ ਕਾਇਮ ਰਖਿਆ ਅਤੇ ਫ਼ਾਈਨਲ 'ਚ ਜਿੱਤ ਦੇ ਆਪਣੇ ਰਿਕਾਰਡ ਨੂੰ 6-0 'ਤੇ ਪਹੁੰਚਾ ਦਿੱਤਾ। ਸਟੀਫਨਸ ਨੇ ਮੈਚ 'ਚ ਓਸਤਾਪੇਂਕੋ ਦੇ 25 ਵਿਨਰਸ ਦੇ ਮੁਕਾਬਲੇ 6 ਵਿਨਰਸ ਲਗਾਏ ਪਰ ਓਸਤਾਪੇਂਕੋ ਨੂੰ 48 ਬੇਵਜ੍ਹਾ ਭੁੱਲਾਂ ਕਾਫੀ ਮਹਿੰਗੀਆਂ ਪਈਆਂ ਅਤੇ ਇਹ ਉਨ੍ਹਾਂ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਰਿਹਾ।