IPL 2021: ਪੰਜਾਬ ਦੀ ਜਿੱਤ ਦੇ ਹੀਰੋ ਬਣੇ ਹਰਪ੍ਰੀਤ ਬਰਾੜ, RCB ਦੇ ਛੁਡਾਏ ਛੱਕੇ 

ਏਜੰਸੀ

ਖ਼ਬਰਾਂ, ਖੇਡਾਂ

ਪੰਜਾਬ ਨੇ 20 ਓਵਰ ਵਿਚ ਪੰਜ ਵਿਕਟਾਂ 'ਤੇ 179 ਦੌੜਾਂ ਬਣਾਈਆਂ

Harpreet Brar

ਨਵੀਂ ਦਿੱਲੀ - ਆਈਪੀਐੱਲ 2021 ਦੇ 26ਵੇਂ ਮੁਕਾਬਲੇ ਵਿਚ ਸ਼ੁੱਕਰਵਾਰ ਨੂੰ ਭਲੇ ਹੀ ਵਿਰਾਟ ਕੋਹਲੀ ਪੰਜਾਬ ਕਿੰਗਜ਼ ਦੇ ਖਿਲਾਫ਼ ਰਾਇਲ ਚੈਲੇਂਜਰਜ਼ ਬੰਗਲੌਰ ਦੇ 180 ਦੌੜਾਂ ਦੇ ਟੀਚੇ ਤੱਕ ਪਹੁੰਚਣ ਲਈ ਸਫਲ ਨਹੀਂ ਹੋ ਪਾਏ, ਪਰ ਫਿਰ ਵੀ ਪੰਜਾਬ ਦੀ ਟੀਮ ਨੂੰ ਸੀ। ਵਿਰਾਟ ਕੋਹਲੀ ਨੂੰ ਬਾਜ਼ੀ ਪਲਟਣ ਵਾਲੇ ਖਿਡਾਰੀਆਂ ਵਿਚੋਂ ਮੰਨਿਆ ਜਾਂਦਾ ਹੈ।

ਪੰਜਾਬ ਨੇ 20 ਓਵਰ ਵਿਚ ਪੰਜ ਵਿਕਟਾਂ 'ਤੇ 179 ਦੌੜਾਂ ਬਣਾਈਆਂ। ਇਸ ਦੇ ਜਵਾਬ ਵਿਚ ਆਰਸੀਬੀ ਦੀ ਟੀਮ ਅੱਠ ਵਿਕਟਾਂ 'ਤੇ 145 ਦੌੜਾਂ ਤੱਕ ਪਹੁੰਚ ਸਕੀ। ਪੰਜਾਬ ਦੀ ਜਿੱਤ ਦਾ ਹੀਰੋ ਹਰਪ੍ਰੀਤ ਬਰਾੜ ਰਿਹਾ ਜਿਸਨੇ ਸੱਤਵੇਂ ਨੰਬਰ 'ਤੇ ਬੱਲੇਬਾਜ਼ੀ ਕੀਤੀ ਅਤੇ ਇਕ ਚੌਕੇ ਅਤੇ ਦੋ ਛੱਕਿਆਂ ਦੀ ਮਦਦ ਨਾਲ 17 ਗੇਂਦਾਂ ਵਿਚ 25 ਦੌੜਾਂ ਬਣਾਈਆਂ ਅਤੇ ਇਸ ਤੋਂ ਬਾਅਦ 19 ਦੌੜਾਂ' ਦੇ ਕੇ ਤਿੰਨ ਵਿਕਟਾਂ ਲਈਆਂ। ਹਰਪ੍ਰੀਤ ਨੇ ਸੱਤ ਗੇਂਦਾਂ ਵਿੱਚ ਮੈਚ ਨੂੰ ਪਾਸਾ ਪਲਟ ਦਿੱਤਾ।

ਟੀਚੇ ਦਾ ਪਿੱਛਾ ਕਰਦਿਆਂ ਆਰਸੀਬੀ ਦੀ ਟੀਮ ਨੇ 10 ਓਵਰ ਵਿਚ ਸਿਰਫ਼ ਦੇਵਦੱਤ ਪੱਦਿਕਲ (7) ਦਾ ਵਿਕਟ ਗੁਆਉਣ  62 ਦੌੜਾਂ ਬਣਾਈਆਂ। ਇਥੋਂ ਆਰਸੀਬੀ ਨੂੰ ਆਖਰੀ 60 ਗੇਂਦਾਂ ਵਿਚ 118 ਦੌੜਾਂ ਦੀ ਲੋੜ ਸੀ। ਹਾਲਾਂਕਿ ਚੁਣੌਤੀ ਮੁਸ਼ਕਲ ਸੀ, ਪਰ ਆਰਸੀਬੀ ਦੇ ਬੱਲੇਬਾਜ਼ਾਂ ਅਤੇ ਉਨ੍ਹਾਂ ਦੇ ਫਾਰਮ ਨੂੰ ਦੇਖਦੇ ਹੋਏ ਇਹ ਅਸੰਭਵ ਨਹੀਂ ਸੀ। 

ਅਜਿਹੀ ਸਥਿਤੀ ਵਿਚ ਹਰਪ੍ਰੀਤ ਬਰਾੜ ਆਪਣੇ ਤੀਜੇ ਓਵਰ ਲਈ ਆਇਆ ਜਿਸ ਨੇ ਆਖਰੀ ਦੋ ਓਵਰਾਂ ਵਿੱਚ 17 ਦੌੜਾਂ ਬਣਾ ਲਈਆਂ ਸਨ। 11ਵੇਂ ਓਵਰ ਦੀਆਂ ਪਹਿਲੀਆਂ 2 ਗੇਂਦਾਂ 'ਤੇ ਉਸ ਨੇ ਵਿਰਾਟ ਕੋਹਲੀ (35) ਅਤੇ ਗਲੇਨ ਮੈਕਸਵੈਲ (0) ਨੂੰ ਬੋਲਡ ਕਰ ਦਿੱਤਾ। ਬਰਾੜ ਦਾ ਇਹ ਓਵਰ ਪਹਿਲਾ ਵਿਕਟ ਰਿਹਾ।
ਆਪਣੇ ਅਗਲੇ ਓਵਰ ਵਿਚ ਬਰਾੜ ਨੇ ਏਬੀ ਡੀਵਿਲੀਅਰਜ਼ (3) ਨੂੰ ਰਾਹੁਲ ਦੇ ਹੱਥੋਂ ਕੈਚ ਕਰਵਾ ਕੇ ਆਰਸੀਬੀ ਦਾ ਸਕੋਰ 69 ਦੌੜਾਂ ਤੇ ਚਾਰ ਵਿਕਟ ਕਰ ਦਿੱਤਾ। ਇਹ ਬਰਾੜ ਦਾ ਆਖਰੀ ਓਵਰ ਸੀ ਅਤੇ ਉਸ ਨੇ ਸਿਰਫ ਦੋ ਦੌੜਾਂ ਬਣਾਈਆਂ। ਇਸ ਤਰ੍ਹਾਂ ਉਸ ਨੇ ਆਪਣੇ ਆਖਰੀ ਦੋ ਓਵਰਾਂ ਵਿਚ ਸਿਰਫ ਦੋ ਦੌੜਾਂ ਦੇ ਕੇ ਤਿੰਨ ਵੱਡੀਆਂ ਵਿਕਟਾਂ ਲਈਆਂ।

ਵਿਰਾਟ ਕੋਹਲੀ ਦਾ ਵਿਕਟ ਲੈ ਕੇ ਬਰਾੜ ਕਾਫ਼ੀ ਖੁਸ਼ ਹਨ। ਮੈਚ ਤੋਂ ਬਾਅਦ ਉਸ ਨੇ ਕਿਹਾ, "ਜਦੋਂ ਕੋਹਲੀ ਨੇ ਮੈਨੂੰ ਮਾਰਿਆ, ਮੈਂ ਘਬਰਾਇਆ ਨਹੀਂ ਕਿਉਂਕਿ ਇੱਕ ਗੇਂਦਬਾਜ਼ ਨੂੰ ਹਮੇਸ਼ਾਂ ਵਾਪਸੀ ਦਾ ਦੂਜਾ ਮੌਕਾ ਮਿਲਦਾ ਹੈ।" ਮੇਰੀ ਆਈਪੀਐਲ ਦੀ ਪਹਿਲੀ ਵਿਕਟ ਕੋਹਲੀ ਦੀ ਵਿਕਟ ਸੀ ਅਤੇ ਇਹ ਬਹੁਤ ਖਾਸ ਹੈ। ਇਸ ਤੋਂ ਬਾਅਦ ਮੈਂ ਫਲੋਅ ਵਿਚ ਆ ਗਿਆ, ਛੱਕੇ ਮਾਰਨ ਤੋਂ ਬਾਅਦ ਮੈਨੂੰ ਕੁਝ ਮਹਿਸੂਸ ਨਹੀਂ ਹੋਇਆ ਕਿਉਂਕਿ ਇੱਕ ਗੇਂਦਬਾਜ਼ ਕੋਲ ਹਮੇਸ਼ਾਂ ਵਾਪਸੀ ਕਰਨ ਦਾ ਮੌਕਾ ਹੁੰਦਾ ਹੈ। ਇਸ ਲਈ ਮੈਂ ਜਾਣਦਾ ਸੀ ਕਿ ਮੈਂ ਵਾਪਸ ਆ ਸਕਦਾ ਹਾਂ।'

ਦੱਸ ਦਈਏ ਕਿ ਹਰਪ੍ਰੀਤ ਬਰਾੜ ਮੋਗਾ ਜ਼ਿਲ੍ਹਾ ਦਾ ਰਹਿਣ ਵਾਲਾ ਹੈ। ਕਈ ਸਾਲਾਂ ਤੋਂ ਆਈਪੀਐੱਲ ਖੇਡ ਰਹੇ ਬਰਾੜ ਨੇ ਇਸ ਵਾਰ ਆਈਪੀਐੱਲ 2021 ਦੇ 26ਵੇਂ ਮੈਚ ਵਿਚ ਕਮਾਲ ਕਰ ਦਿੱਤਾ। ਬਰਾੜ ਲਈ ਕ੍ਰਿਕਟ ਖੇਡਣਾ ਇੰਨਾ ਅਸਾਨ ਨਹੀਂ ਸੀ। ਉਸ ਦੇ ਕਰੀਅਰ ਦੀ ਸ਼ੁਰੁਆਤ ਹੀ ਬਹੁਤ ਅਜੀਬ ਤਰੀਕੇ ਨਾਲ ਹੋਈ ਸੀ। ਇਕ ਵਾਰ ਉਹ ਮਾਰਿਕਟ ਵਿਚ ਜਾ ਰਿਹਾ ਸੀ ਤਾਂ ਉਸ ਨੇ ਇਕ ਕ੍ਰਿਕਟ ਅਕੈਡਮੀ ਦਾ ਬੈਨਰ ਦੇਖਿਆ ਅਤੇ ਉਸ ਤੋਂ ਬਾਅਦ ਉਸ ਨੇ ਤੈਅ ਕਰ ਲਿਆ ਕਿ ਕ੍ਰਿਕਟਰ ਹੀ ਬਣੇਗਾ

ਪਰ ਉਸ ਦੀ ਮਿਹਨਤ ਕੁੱਝ ਖਾਸ ਰੰਗ ਨਹੀਂ ਲੈ ਕੇ ਆਈ। ਬਰਾੜ ਨੇ ਕਈ ਸਾਲਾਂ ਤੋਂ ਪੰਜਾਬ ਅੰਤਰ ਜ਼ਿਲਾ ਕ੍ਰਿਕਟ ਟੂਰਨਾਮੈਂਟਾਂ ਵਿਚ ਰੋਪੜ ਲਈ ਖੇਡਦੇ ਹੋਏ ਬਹੁਤ ਵਿਕਟਾਂ ਲਈਆਂ। ਅਕਸਰ ਉਹ ਵਿਕਟ ਲੈਣ ਵਾਲਿਆਂ ਦੀ ਸੂਚੀ ਵਿਚ ਚੋਟੀ 'ਤੇ ਜਾਂਦਾ ਸੀ ਪਰ ਕੁੱਝ ਖਾ਼ਸ ਗੱਲ ਨਹੀਂ ਬਣੀ। ਟੀਮ ਦਾ ਬਾਕੀ ਪ੍ਰਦਰਸ਼ਨ ਇੰਨਾ ਚੰਗਾ ਨਹੀਂ ਰਿਹਾ। ਟੀਮ ਰੈਲੀਗੇਟ ਹੋ ਗਈ। ਫਿਰ ਉਹਨਾਂ ਦੀ ਜ਼ਿੰਦਗੀ ਵਿਚ ਗੁਰਕੀਰਤ ਸਿੰਘ ਮਾਨ ਆਏ। ਗੁਰਕੀਰਤ ਨੇ ਬਰਾੜ ਨੂੰ ਮੁਹਾਲੀ ਆਉਣ ਦੀ ਸਲਾਹ ਦਿੱਤੀ ਅਤੇ ਉਸ ਦੀ ਸਲਾਹ 'ਤੇ ਅਮਲ ਕਰਦਿਆਂ ਬਰਾੜ ਮੁਹਾਲੀ ਆ ਗਿਆ।

ਮੁਹਾਲੀ ਆਉਣ ਤੋਂ ਬਾਅਦ, ਉਸ ਦਾ ਕਰੀਅਰ ਸਹੀ ਦਿਸ਼ਾ ਵੱਲ ਵਧਿਆ। ਉਸ ਨੇ ਪੰਜਾਬ ਲਈ ਅੰਡਰ -23 ਕ੍ਰਿਕਟ ਖੇਡਿਆ। ਪਰ ਉਸਦੀ ਚੋਣ ਅਜੇ ਵੀ ਪੰਜਾਬ ਦੀ ਸੀਨੀਅਰ ਟੀਮ ਵਿਚ ਨਹੀਂ ਹੋ ਰਹੀ ਸੀ। ਨਾ ਹੀ ਉਹ ਆਈਪੀਐਲ ਖੇਡ ਸਕਿਆ ਸੀ। ਉਸ ਨੇ ਪੰਜਾਬ ਦੀ ਆਈਪੀਐਲ ਟੀਮ ਲਈ ਚਾਰ ਵਾਰ ਟਰਾਇਲ ਦਿੱਤੇ। ਪਰ ਹਰ ਵਾਰ ਉਸ ਨੂੰ ਰਜੈਕਟ ਕਰ ਦਿੱਤਾ ਗਿਆ। ਅਜਿਹੀ ਸਥਿਤੀ ਵਿੱਚ ਉਸ ਨੇ ਕਨੇਡਾ ਜਾਣ ਦੀ ਤਿਆਰੀ ਕਰ ਲਈ। ਉਹ ਕਨੈਡਾ ਰਵਾਨਾ ਹੋਣ ਜਾ ਰਿਹਾ ਸੀ ਕਿ ਪੰਜਾਬ ਆਈਪੀਐਲ ਦੀ ਟੀਮ ਨੇ ਉਸ ਨੂੰ ਬੁਲਾ ਲਿਆ। 

ਫਿਰ ਸਾਲ 2019 ਵਿੱਚ ਉਸ ਨੇ ਆਈਪੀਐਲ ਵਿਚ ਡੈਬਿਯੂ ਕੀਤਾ। ਇਸ ਸਾਲ ਉਸ ਨੂੰ ਦੋ ਮੈਚ ਖੇਡਣ ਨੂੰ ਮਿਲੇ। ਪੰਜਾਬ ਨੇ ਉਸ ਨੂੰ ਆਈਪੀਐਲ 2020 ਲਈ ਵੀ ਬਰਕਰਾਰ ਰੱਖਿਆ। ਹਾਲਾਂਕਿ, ਇਸ ਵਾਰ ਉਹ ਸਿਰਫ ਇੱਕ ਖੇਡ ਖੇਡਣ ਦੇ ਯੋਗ ਸੀ ਪਰ ਪੰਜਾਬ ਨੇ ਉਨ੍ਹਾਂ ਨੂੰ ਆਪਣੇ ਨਾਲ ਹੀ ਰੱਖਿਆ ਅਤੇ ਆਈਪੀਐਲ 2021 ਦੇ ਪਹਿਲੇ ਮੌਕੇ 'ਤੇ ਹੀ ਉਨ੍ਹਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਿਸ ਤੇ ਸਭ ਨੂੰ ਮਾਣ ਹੈ।